ਜਲੰਧਰ, 9 ਸਤੰਬਰ (ਐੱਮ. ਐੱਸ. ਲੋਹੀਆ)-ਅਰੋੜਾ ਆਈ ਹਸਪਤਾਲ ਵਲੋਂ ਚਲਾਈ ਜਾ ਰਹੀ ‘ਰੀਸਾਈਟ ਵਿਜ਼ਨ ਫਾਊਂਡੇਸ਼ਨ’ (ਆਰ. ਵੀ. ਐੱਫ਼) ਵਲੋਂ ਮਹਿਤਪੁਰ, ਨਕੋਦਰ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਰੀਸਾਈਟ ਵਿਜ਼ਨ ਫਾਊਂਡੇਸ਼ਨ ਦੀ ਮਾਹਿਰ ਟੀਮ ਨੇ ਲਗਭਗ 206 ਵਿਅਕਤੀਆਂ ਦੀ ਜਾਂਚ ਕੀਤੀ, ਜਿਨ੍ਹਾਂ ’ਚੋਂ 26 ਵਿਅਕਤੀ ਮੋਤੀਆਬਿੰਦ ਤੋਂ ਪੀੜਤ ਹੋਣ ਕਰਕੇ ਆਪ੍ਰੇਸ਼ਨ ਯੋਗ ਪਾਏ ਗਏ। ਪ੍ਰਬੰਧਕਾਂ ਨੇ ਕਿਹਾ ਕਿ ਆਪ੍ਰੇਸ਼ਨ ਯੋਗ ਪਾਏ ਵਿਅਕਤੀਆਂ ਦੇ ਆਰ. ਵੀ. ਐੱਫ਼. ਵਲੋਂ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ।