24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਲਾਡੋਵਾਲੀ ਰੇਲਵੇ ਫਾਟਕ ਦੀ ਟੁੱਟੀ ਸੜਕ ਦੀ ਕਰਵਾਈ ਮੁਰੰਮਤ, ਲੋਕਾਂ ਨੂੰ ਮਿਲੀ ਰਾਹਤ

ਜਲੰਧਰ, 23 ਸਤੰਬਰ (ਸ਼ਿਵ)-ਪ੍ਰੀਤ ਨਗਰ, ਲਾਡੋਵਾਲੀ ਰੋਡ ਸਥਿਤ ਰੇਲਵੇ ਫਾਟਕ ਨੰਬਰ 2 ਐੱਸ, 2 ਈ ਦੇ ਆਲੇ-ਦੁਆਲੇ ਲੰਬੇ ਸਮੇਂ ਤੋਂ ਖਰਾਬ ਪਈ ਸੜਕ ਦੀ ਰੇਲਵੇ ਪ੍ਰਸ਼ਾਸਨ ਵਲੋਂ ਮੁਰੰਮਤ ਕਰਵਾ ਦਿੱਤੀ ਗਈ ਹੈ। ਸੜਕ ’ਤੇ ਡੂੰਘੇ ਟੋਏ ਅਤੇ ਬਜਰੀ ਖਿੱਲਰੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਸਨ।

ਅਲਫ਼ਾ ਮਹਿੰਦਰੂ ਫਾਊਂਡੇਸ਼ਨ ਦੀ ਕੋਸ਼ਿਸ਼ ਰੰਗ ਲਿਆਈ, ਰੇਲਵੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ 24-09-2026
ਜਲੰਧਰ, 23 ਸਤੰਬਰ (ਸ਼ਿਵ)-ਪ੍ਰੀਤ ਨਗਰ, ਲਾਡੋਵਾਲੀ ਰੋਡ ਸਥਿਤ ਰੇਲਵੇ ਫਾਟਕ ਨੰਬਰ 2 ਐੱਸ, 2 ਈ ਦੇ ਆਲੇ-ਦੁਆਲੇ ਲੰਬੇ ਸਮੇਂ ਤੋਂ ਖਰਾਬ ਪਈ ਸੜਕ ਦੀ ਰੇਲਵੇ ਪ੍ਰਸ਼ਾਸਨ ਵਲੋਂ ਮੁਰੰਮਤ ਕਰਵਾ ਦਿੱਤੀ ਗਈ ਹੈ। ਸੜਕ ’ਤੇ ਡੂੰਘੇ ਟੋਏ ਅਤੇ ਬਜਰੀ ਖਿੱਲਰੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਸਨ। ਕੁਝ ਦਿਨ ਪਹਿਲਾਂ ਹੀ ਇਕ ਵਿਦਿਆਰਥਣ ਸਕੂਟੀ ’ਤੇ ਜਾਂਦੇ ਸਮੇਂ ਸੜਕ ਦੀ ਖਰਾਬ ਹਾਲਤ ਕਾਰਨ ਫਿਸਲ ਕੇ ਜ਼ਖਮੀ ਹੋ ਗਈ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਲਫ਼ਾ ਮਹਿੰਦਰੂ ਫਾਊਂਡੇਸ਼ਨ ਦੇ ਪ੍ਰਧਾਨ ਰਮੇਸ਼ ਮਹਿੰਦਰੂ ਨੇ ਇਹ ਸਮੱਸਿਆ ਰੇਲਵੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦੀ। ਰੇਲਵੇ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਅੱਜ ਸੜਕ ਦੀ ਮੁਰੰਮਤ ਕਰਵਾ ਦਿੱਤੀ ਗਈ, ਜਿਸ ਨਾਲ ਇਲਾਕਾ ਵਾਸੀਆਂ ਨੇ ਰਾਹਤ ਦੀ ਸਾਹ ਲਈ। ਮੁਰੰਮਤ ਦੌਰਾਨ ਕੰਮ ਨੂੰ ਸੁਰੱਖਿਅਤ ਢੰਗ ਨਾਲ ਕਰਨ ਲਈ ਇਕ ਪਾਸੇ ਦਾ ਰਸਤਾ ਬੰਦ ਕੀਤਾ ਗਿਆ, ਜਿਸ ਕਾਰਨ ਕੁਝ ਸਮੇਂ ਲਈ ਟ੍ਰੈਫਿਕ ਦੀ ਸਮੱਸਿਆ ਆਈ। ਇਸ ਦੌਰਾਨ ਸਥਾਨਕ ਪੁਲਿਸ ਨੇ ਸਹਿਯੋਗ ਕਰਦਿਆਂ ਆਵਾਜਾਈ ਨੂੰ ਸੁਚਾਰੂ ਬਣਾਇਆ। ਭਾਜਪਾ ਆਗੂ ਅਤੇ ਕੌਂਸਲਰ ਪਤੀ ਜਗਜੀਤ ਸਿੰਘ ਨੇ ਕਿਹਾ ਕਿ ਸੜਕ ਦੀ ਖਰਾਬ ਹਾਲਤ ਕਾਰਨ ਲੋਕ ਲੰਬੇ ਸਮੇਂ ਤੋਂ ਪਰੇਸ਼ਾਨ ਸਨ। ਉਨ੍ਹਾਂ ਸੜਕ ਦੀ ਮੁਰੰਮਤ ਕਰਵਾਉਣ ਲਈ ਰੇਲਵੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਅਲਫ਼ਾ ਮਹਿੰਦਰੂ ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਫਾਊਂਡੇਸ਼ਨ ਵਲੋਂ ਉੱਤਰੀ ਰੇਲਵੇ ਫਿਰੋਜ਼ਪੁਰ ਮੰਡਲ ਦੇ ਡੀ.ਆਰ.ਐਮ. ਸਮੇਤ ਸਹਾਇਕ ਮੰਡਲ ਇੰਜੀ. ਨਰਿੰਦਰ ਸਿੰਘ ਸਲਾਰੀਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਮੇਸ਼ ਮਹਿੰਦਰੂ, ਜਗਜੀਤ ਸਿੰਘ, ਵਿਜੇ ਸ਼ਰਮਾ, ਸੁਨੀਲ ਸਹਿਦੇਵ, ਜਸਵਿੰਦਰ ਸਿੰਘ ਧੀਰਜ, ਬਲਦੇਵ ਰਾਜ, ਮੁਕੇਸ਼ ਕਾਲੀਆ, ਗੁਰਜੀਤ ਸਿੰਘ ਖੇਤਰਪਾਲ, ਰਾਜ ਕੁਮਾਰ, ਬੱਬੂ ਭਾਟੀਆ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਟਕਸਾਲੀ ਅਕਾਲੀ ਆਗੂ ਰਣਤੇਜ ਸਿੰਘ ਪੋਵਾਰ ‘ਆਪ’ ਵਿਚ ਸ਼ਾਮਿਲ, ਮੁੱਖ ਮੰਤਰੀ ਨੇ ਕੀਤਾ ਸਵਾਗਤ ਅਗਲੀ ਖ਼ਬਰ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਵੱਖ-ਵੱਖ ਸਕੂਲਾਂ ’ਚ ਮਿਡ-ਡੇ ਮੀਲ ਸਕੀਮ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।