24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

17 ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਕਾਬੂ

ਬਿਲਗਾ, 23 ਸਤੰਬਰ ( ਤਜਿੰਦਰ ਕੁਮਾਰ)- ਸਥਾਨਕ ਪੁਲਿਸ ਨੇ 17 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਦਿਲਬਾਗ ਸਿੰਘ, ਮੁੱਖ ਅਫ਼ਸਰ ਥਾਣਾ ਬਿਲਗਾ ਨੇ ਦੱਸਿਆ ਕਿ ਮਿਤੀ 22-09-2026 ਨੂੰ ਐਸ.

ਅਜੀਤ ਡੈਸਕ 24-09-2026
ਬਿਲਗਾ, 23 ਸਤੰਬਰ ( ਤਜਿੰਦਰ ਕੁਮਾਰ)- ਸਥਾਨਕ ਪੁਲਿਸ ਨੇ 17 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਦਿਲਬਾਗ ਸਿੰਘ, ਮੁੱਖ ਅਫ਼ਸਰ ਥਾਣਾ ਬਿਲਗਾ ਨੇ ਦੱਸਿਆ ਕਿ ਮਿਤੀ 22-09-2026 ਨੂੰ ਐਸ.ਆਈ. ਗੋਬਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਮਹਿਸਮਪੁਰ ਤੋਂ ਰੂਪੋਵਾਲ ਨੂੰ ਜਾਂਦੀ ਲਿੰਕ ਸੜਕ ‘ਤੇ ਮੌਜੂਦ ਸੀ। ਇਸ ਦੌਰਾਨ ਓੰਕਾਰ ਸਿੰਘ ਉਰਫ਼ ਤਾਰੀ ਪੁੱਤਰ ਲੇਟ ਕੇਸਰ ਸਿੰਘ ਵਾਸੀ ਪਿੰਡ ਮਹਿਸਮਪੁਰ, ਥਾਣਾ ਬਿਲਗਾ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 17 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਵੱਲੋਂ ਦੋਸ਼ੀ ਖਿਲਾਫ਼ ਮੁਕੱਦਮਾ ਨੰਬਰ 148 ਤਹਿਤ ਥਾਣਾ ਬਿਲਗਾ ਵਿਖੇ ਕੇਸ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਮਾਸਟਰ ਕੁਲਦੀਪ ਕੁਮਾਰ ਸਚਦੇਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਅਗਲੀ ਖ਼ਬਰ ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ’ਚ ‘ਪੰਜਾਬੀ ਦਿਵਸ’ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।