ਹਰਵਿੰਦਰ ਕੁਮਾਰ ਰਾਜੂ ਬਣੇ ‘ਆਪ’ ਯੂਥ ਵਿੰਗ ਹਲਕਾ ਸ਼ਾਹਕੋਟ ਦੇ ਕੋਆਰਡੀਨੇਟਰ
ਸ਼ਾਹਕੋਟ, 23 ਸਤੰਬਰ (ਸੁਖਦੀਪ ਸਿੰਘ)- ਆਮ ਆਦਮੀ ਪਾਰਟੀ ਵੱਲੋਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਕਰਕੇ ਹਰਵਿੰਦਰ ਕੁਮਾਰ ਰਾਜੂ ਵਾਸੀ ਸ਼ਾਹਕੋਟ ਨੂੰ ਯੂਥ ਵਿੰਗ ਹਲਕਾ ਸ਼ਾਹਕੋਟ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਹਰਵਿੰਦਰ ਕੁਮਾਰ ਰਾਜੂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਅਜੀਤ ਡੈਸਕ
24-09-2026