ਸੜਕ ਦੀ ਬਦਹਾਲੀ ਨੇ ਲਈ ਇਕ ਹੋਰ ਜਾਨ : ਸਾਈਕਲ ਸਵਾਰ ਦਿਹਾੜੀਦਾਰ ਦੀ ਟਰੱਕ ਹੇਠਾਂ ਆਉਣ ਨਾਲ ਮੌਤ
ਮਕਸੂਦਾਂ, 7 ਅਕਤੂਬਰ (ਸੌਰਵ ਮਹਿਤਾ)-ਟਰਾਂਸਪੋਰਟ ਨਗਰ ਤੋਂ ਪਠਾਨਕੋਟ ਚੌਕ ਵੱਲ ਜਾਂਦੇ ਰਸਤੇ ’ਤੇ ਸੇਂਟ ਸੋਲਵ ਫੈਕਟਰੀ ਨੇੜੇ ਸੜਕ ਦੀ ਬਦਹਾਲੀ ਕਾਰਨ ਅੱਜ ਇਕ ਹੋਰ ਵਿਅਕਤੀ ਨੂੰ ਆਪਣੀ ਜਾਨ ਗੁਆਉਣੀ ਪਈ। ਪੁਲ ਤੋਂ ਹੇਠਾਂ ਉਤਰ ਰਹੇ ਖਾਲੀ ਸਿਲੰਡਰਾਂ ਵਾਲੇ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਸਾਈਕਲ ਸਵਾਰ ਦਿਹਾੜੀਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਅਜੀਤ ਡੈਸਕ
08-10-2026