08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਾਣੀ, ਸੀਵਰੇਜ ਦੇ ਬਕਾਇਆ ਰਕਮਾਂ ਦੀ ਮੁਹਿੰਮ ਤੇਜ਼-5.77 ਲੱਖ ਰੁਪਏ ਵਸੂਲੇ

ਜਲੰਧਰ, 7 ਅਕਤੂਬਰ (ਸ਼ਿਵ)-ਨਗਰ ਨਿਗਮ ਜਲੰਧਰ ਵਲੋਂ ਬਕਾਇਆ ਪਾਣੀ ਅਤੇ ਸੀਵਰੇਜ਼ ਬਿੱਲਾਂ ਦੀ ਵਸੂਲੀ ਨੂੰ ਲੈ ਕੇ ਸ਼ਹਿਰ ’ਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਨਗਰ ਨਿਗਮ ਦੇ ਮੇਅਰ ਵਨੀਤ ਧੀਰ, ਕਮਿਸ਼ਨਰ ਸੁਰਿੰਦਰ ਸਿੰਘ ਅਤੇ ਸੰਯੁਕਤ ਕਮਿਸ਼ਨਰ ਡਾ.

–ਮਾਮਲਾ ਮਲਸੀਆਂ ’ਚ ਲੁੱਟ-ਖੋਹ ਦੌਰਾਨ ਹੋਈ ਔਰਤ ਦੀ ਮੌਤ ਦਾ– ਸ਼ਾਹਕੋਟ ਪੁਲਿਸ ਵਲੋਂ 72 ਘੰਟਿਆਂ ’ ਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਗ੍ਰਿਫ਼ਤਾਰ 08-10-2026
ਜਲੰਧਰ, 7 ਅਕਤੂਬਰ (ਸ਼ਿਵ)-ਨਗਰ ਨਿਗਮ ਜਲੰਧਰ ਵਲੋਂ ਬਕਾਇਆ ਪਾਣੀ ਅਤੇ ਸੀਵਰੇਜ਼ ਬਿੱਲਾਂ ਦੀ ਵਸੂਲੀ ਨੂੰ ਲੈ ਕੇ ਸ਼ਹਿਰ ’ਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਨਗਰ ਨਿਗਮ ਦੇ ਮੇਅਰ ਵਨੀਤ ਧੀਰ, ਕਮਿਸ਼ਨਰ ਸੁਰਿੰਦਰ ਸਿੰਘ ਅਤੇ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਅਸਟੇਟ ਅਫਸਰ-ਕਮ-ਚੀਫ਼ ਟੈਕਸ ਕਲੈਕਟਰ ਅਸ਼ਵਨੀ ਗਿੱਲ ਅਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆ ਦੀ ਦੇਖ-ਰੇਖ ਹੇਠ ਜ਼ੋਨ ਨੰਬਰ-1 ਦੇ ਪ੍ਰਤਾਪ ਬਾਗ ਇਲਾਕੇ ਵਿੱਚ ਵਿਸ਼ੇਸ਼ ਕਾਰਵਾਈ ਕੀਤੀ ਗਈ। ਕਾਰਵਾਈ ਦੌਰਾਨ ਨਗਰ ਨਿਗਮ ਦੀ ਟੀਮ ਵਲੋਂ ਬਕਾਇਆ ਪਾਣੀ ਅਤੇ ਸੀਵਰੇਜ਼ ਬਿੱਲਾਂ ਦੀ ਵਸੂਲੀ ਕਰਦਿਆਂ 5,77,125 ਰੁਪਏ ਦੀ ਰਕਮ ਇਕੱਠੀ ਕੀਤੀ ਗਈ। ਇਸ ਦੇ ਨਾਲ ਹੀ ਫਲਾਇੰਗ ਟੀਮ ਵਲੋਂ ਬਕਾਇਆ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ 4 ਕੁਨੈਕਸ਼ਨ ਕੱਟੇ ਗਏ। ਪ੍ਰਾਪਰਟੀ ਮਾਲਕਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਜਿਨ੍ਹਾਂ ਵੱਲ ਬਕਾਇਆ ਰਕਮ ਖੜ੍ਹੀ ਹੈ। ਉਹ ਜਮ੍ਹਾਂ ਕਰਵਾਈ ਜਾਵੇ। ਇਹ ਕਾਰਵਾਈ ਜ਼ੋਨ ਨੰਬਰ-1 ਦੇ ਏਰੀਆ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਅਜੇ ਕੁਮਾਰ ਅਤੇ ਗੌਤਮ ਖੋਸਲਾ ਸਮੇਤ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ।
ਪਿਛਲੀ ਖ਼ਬਰ ‘ਨਸ਼ਾ ਮੁਕਤ ਰੰਗਲਾ ਪੰਜਾਬ’ ਦੇ ਬੈਨਰ ਹੇਠ 20 ਤੋਂ ਵੱਧ ਕਾਲਜਾਂ ਦੇ ਨੌਜਵਾਨਾਂ ਨੇ ਲਿਆ ਹਿੱਸਾ ਅਗਲੀ ਖ਼ਬਰ ਸੜਕ ਦੀ ਬਦਹਾਲੀ ਨੇ ਲਈ ਇਕ ਹੋਰ ਜਾਨ : ਸਾਈਕਲ ਸਵਾਰ ਦਿਹਾੜੀਦਾਰ ਦੀ ਟਰੱਕ ਹੇਠਾਂ ਆਉਣ ਨਾਲ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।