10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਾਅਦ ਦੁਪਹਿਰ ਪਏ ਤੇਜ਼ ਮੀਂਹ ਨੇ ਚਿੰਤਾ ’ਚ ਪਾਏ ਕਿਸਾਨ ਤੇ ਆੜ੍ਹਤੀਏ

< ਜ਼ਿਲ੍ਹੇ ਦੀਆਂ ਮੰਡੀਆਂ ’ਚ ਪੁੱਜੀ 1,26,672 ਮੀਟ੍ਰਿਕ ਟਨ ਝੋਨੇ ਦੀ ਫਸਲ ਜਲੰਧਰ, 9 ਅਕਤੂਬਰ (ਜਤਿੰਦਰ ਪੰਮੀ)-ਅੱਜ ਬਾਅਦ ਦੁਪਹਿਰ ਪਏ ਤੇਜ਼ ਮੀਂਹ ਨੇ ਝੋਨੇ ਦੀ ਫਸਲ ਲੈ ਕੇ ਮੰਡੀਆਂ ਵਿੱਚ ਪੁੱਜੇ ਕਿਸਾਨਾਂ ਤੇ ਖਰੀਦ ਕਰਵਾ ਰਹੇ ਆੜ੍ਹਤੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ। ਹਾਲਾਂਕਿ ਬਾਅਦ ’ਚ ਮੀਂਹ ਰੁਕ ਗਿਆ ਪਰ ਮੰਡੀਆਂ ਵਿੱਚ ਝੋਨੇ ਦੀਆਂ ਢੇਰੀਆਂ ਤਿਰਪਾਲਾਂ ਨਾਲ ਢੱਕਣ ਦੇ ਬਾਵਜੂਦ ਉਨ੍ਹਾਂ ਵਿੱਚ ਪਾਣੀ ਫਿਰ ਗਿਆ।

ਅਜੀਤ ਡੈਸਕ 10-10-2026
< ਜ਼ਿਲ੍ਹੇ ਦੀਆਂ ਮੰਡੀਆਂ ’ਚ ਪੁੱਜੀ 1,26,672 ਮੀਟ੍ਰਿਕ ਟਨ ਝੋਨੇ ਦੀ ਫਸਲ ਜਲੰਧਰ, 9 ਅਕਤੂਬਰ (ਜਤਿੰਦਰ ਪੰਮੀ)-ਅੱਜ ਬਾਅਦ ਦੁਪਹਿਰ ਪਏ ਤੇਜ਼ ਮੀਂਹ ਨੇ ਝੋਨੇ ਦੀ ਫਸਲ ਲੈ ਕੇ ਮੰਡੀਆਂ ਵਿੱਚ ਪੁੱਜੇ ਕਿਸਾਨਾਂ ਤੇ ਖਰੀਦ ਕਰਵਾ ਰਹੇ ਆੜ੍ਹਤੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ। ਹਾਲਾਂਕਿ ਬਾਅਦ ’ਚ ਮੀਂਹ ਰੁਕ ਗਿਆ ਪਰ ਮੰਡੀਆਂ ਵਿੱਚ ਝੋਨੇ ਦੀਆਂ ਢੇਰੀਆਂ ਤਿਰਪਾਲਾਂ ਨਾਲ ਢੱਕਣ ਦੇ ਬਾਵਜੂਦ ਉਨ੍ਹਾਂ ਵਿੱਚ ਪਾਣੀ ਫਿਰ ਗਿਆ। ਆੜ੍ਹਤੀਆਂ ਦੇ ਲੇਬਰ ਢੇਰੀਆਂ ਦੇ ਆਲੇ-ਦੁਆਲੇ ਤੇ ਤਿਰਪਾਲਾਂ ’ਤੇ ਜਮ੍ਹਾਂ ਹੋਇਆ ਪਾਣੀ ਸਾਫ਼ ਕਰ ਰਹੇ ਸਨ। ਓਧਰ ਮੀਂਹ ਨਾਲ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਝੋਨੇ ਦੀ ਵਾਢੀ ’ਚ ਵੀ ਦੇਰੀ ਹੋਵੇਗੀ ਕਿਉਂਕਿ ਖੇਤੀਬਾੜੀ ਵਿਭਾਗ ਮੁਤਾਬਕ ਪਾਣੀ ਸੁੱਕਣ ਲਈ 1 ਜਾਂ 2 ਦਿਨ ਦਾ ਸਮਾਂ ਲੱਗ ਸਕਦਾ ਹੈ। ਖੇਤੀਬਾੜੀ ਅਫਸਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਖੇਤਾਂ ’ਚ ਪਾਣੀ ਖੜ੍ਹਾ ਹੋ ਗਿਆ ਹੈ, ਜਿਸ ਕਾਰਨ ਅਗਲੇ ਦੋ ਦਿਨਾਂ ਦੌਰਾਨ ਕੰਬਾਈਨਾਂ ਖੇਤਾਂ ’ਚ ਨਹੀਂ ਚੱਲ ਸਕਣਗੀਆਂ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਦੌਰਾਨ ਅੱਜ ਤੱਕ 1,26,672 ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਪੁੱਜ ਚੁੱਕਾ ਸੀ, ਜਿਸ ਵਿੱਚੋਂ ਖਰੀਦ ਏਜੰਸੀਆਂ ਨੇ ਬੋਲੀ ਖਤਮ ਹੋਣ ਤੱਕ 1,26,380 ਮੀਟ੍ਰਿਕ ਟਨ ਦੀ ਖਰੀਦ ਕਰ ਲਈ। ਜ਼ਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਸਾਹੀ ਨੇ ਦੱਸਿਆ ਕਿ ਚੁਕਾਈ ਦੇ ਕੰਮ ਵਿੱਚ ਤੇਜ਼ੀ ਆ ਗਈ ਹੈ ਅਤੇ ਅੱਜ 13,156 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਕਰਵਾਈ ਗਈ ਜਦੋਂਕਿ ਹੁਣ ਤਕ ਕੁੱਲ 30,018 ਮੀਟ੍ਰਿਕ ਟਨ ਮੰਡੀਆਂ ਵਿੱਚੋਂ ਚੁੱਕੀ ਗਈ ਹੈ।
ਪਿਛਲੀ ਖ਼ਬਰ ਸਦਰ ਬਾਜ਼ਾਰ ਜਲੰਧਰ ਛਾਉਣੀ ’ਚ ਔਰਤ ਕੋਲੋਂ ਐਕਟਿਵਾ ਸਵਾਰ 2 ਬਦਮਾਸ਼ ਬੈਗ ਖੋਹ ਕੇ ਫ਼ਰਾਰ ਅਗਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ ਵਰਿਆਣਾ ਡੰਪ ’ਤੇ ਕੂੜੇ ਨੂੰ ਖ਼ਤਮ ਕਰਨ ਦੇ ਕੰਮ ’ਚ ਤੇਜ਼ੀ ਲਿਆਉਣ ਦੀ ਹਦਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।