ਦੀਵਾਲੀ ਤੋਂ ਪਹਿਲਾਂ ਬੰਦ ਪਈਆਂ ਸਟਰੀਟ ਲਾਈਟਾਂ ਠੀਕ ਕਰਨ ਲਈ ਐਚ.ਪੀ.ਐਲ. ਕੰਪਨੀ ਨੇ ਤੇਜ਼ ਕੀਤੀ ਮੁਹਿੰਮ
* 5000 ਤੋਂ ਵੱਧ ਲਾਈਟਾਂ ਸਨ ਬੰਦ, ਹੁਣ ਵੀ 2000 ਤੋਂ 2500 ਲਾਈਟਾਂ ਖਰਾਬ ਹੋਣ ਦਾ ਅਨੁਮਾਨ * ਚੋਣਾਂ ਨੂੰ ਦੇਖਦੇ ਹੋਏ ਸ਼ਹਿਰ ’ਚ 10 ਹਜ਼ਾਰ ਤੋਂ ਵੱਧ ਨਵੀਆਂ ਲਾਈਟਾਂ ਵੀ ਲੱਗੀਆਂ ਜਲੰਧਰ, 2 ਨਵੰਬਰ (ਸ਼ਿਵ)-ਸ਼ਹਿਰ ’ਚ ਲਗਭਗ 1. 15 ਲੱਖ ਐਲ.
* 5000 ਤੋਂ ਵੱਧ ਲਾਈਟਾਂ ਸਨ ਬੰਦ, ਹੁਣ ਵੀ 2000 ਤੋਂ 2500 ਲਾਈਟਾਂ ਖਰਾਬ ਹੋਣ ਦਾ ਅਨੁਮਾਨ * ਚੋਣਾਂ ਨੂੰ ਦੇਖਦੇ ਹੋਏ ਸ਼ਹਿਰ ’ਚ 10 ਹਜ਼ਾਰ ਤੋਂ ਵੱਧ ਨਵੀਆਂ ਲਾਈਟਾਂ ਵੀ ਲੱਗੀਆਂ ਜਲੰਧਰ, 2 ਨਵੰਬਰ (ਸ਼ਿਵ)-ਸ਼ਹਿਰ ’ਚ ਲਗਭਗ 1.15 ਲੱਖ ਐਲ.ਈ.ਡੀ. ਸਟਰੀਟ ਲਾਈਟਾਂ ਦੀ ਸੰਭਾਲ ਕਰ ਰਹੀ ਐਚ.ਪੀ.ਐਲ. ਕੰਪਨੀ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਬੰਦ ਪਈਆਂ ਲਾਈਟਾਂ ਨੂੰ ਠੀਕ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ਼ਹਿਰ ’ਚ 5000 ਤੋਂ ਵੱਧ ਸਟਰੀਟ ਲਾਈਟਾਂ ਬੰਦ ਪਈਆਂ ਸਨ। ਕੰਪਨੀ ਦਾ ਦਾਅਵਾ ਹੈ ਕਿ ਹੁਣ ਤੱਕ ਕਾਫੀ ਲਾਈਟਾਂ ਠੀਕ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਮੌਜੂਦਾ ਸਮੇਂ ਵਿਚ ਵੀ 2000 ਤੋਂ 2500 ਦੇ ਕਰੀਬ ਲਾਈਟਾਂ ਖਰਾਬ ਹੋਣ ਦਾ ਅਨੁਮਾਨ ਹੈ। ਕੰਪਨੀ ਅਨੁਸਾਰ ਜਦੋਂ ਇੱਕ ਇਲਾਕੇ ਵਿਚ ਲਾਈਟਾਂ ਠੀਕ ਕੀਤੀਆਂ ਜਾਂਦੀਆਂ ਹਨ ਤਾਂ ਕਈ ਵਾਰ ਹੋਰ ਇਲਾਕਿਆਂ ਦੀਆਂ ਲਾਈਟਾਂ ਵੀ ਖਰਾਬ ਹੋ ਜਾਂਦੀਆਂ ਹਨ, ਜਿਸ ਕਾਰਨ ਇਹ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ। ਉੱਧਰ, ਨਗਰ ਨਿਗਮ ਵਲੋਂ ਕੁਝ ਸਮਾਂ ਪਹਿਲਾਂ ਹੀ ਐਚ.ਪੀ.ਐਲ. ਕੰਪਨੀ ਨੂੰ ਕਰੀਬ 30 ਹਜ਼ਾਰ ਹੋਰ ਲਾਈਟਾਂ ਠੀਕ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਇਸ ਸਮੇਂ ਕੰਪਨੀ ਸ਼ਹਿਰ ਦੀਆਂ ਲਗਭਗ 1.15 ਲੱਖ ਲਾਈਟਾਂ ਦੀ ਸੰਭਾਲ ਕਰ ਰਹੀ ਹੈ। ਦੂਜੇ ਪਾਸੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼ਹਿਰ ਵਿਚ 10 ਹਜ਼ਾਰ ਤੋਂ ਵੱਧ ਨਵੀਆਂ ਸਟਰੀਟ ਲਾਈਟਾਂ ਵੀ ਲਗਾਈਆਂ ਜਾ ਚੁੱਕੀਆਂ ਹਨ। ਚੋਣਾਂ ਦੇ ਮੱਦੇਨਜ਼ਰ ਮੇਅਰ ਸਮੇਤ ਹੋਰ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਦੇ ਆਗੂਆਂ ਵਲੋਂ ਲੋਕਾਂ ਦੀ ਮੰਗ ਅਨੁਸਾਰ ਵੱਖ-ਵੱਖ ਇਲਾਕਿਆਂ ਵਿਚ ਨਵੀਆਂ ਲਾਈਟਾਂ ਲਗਵਾਈਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਨੂੰ ਹਨੇਰੇ ਕਾਰਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਐਚ.ਪੀ.ਐਲ. ਕੰਪਨੀ ਕੋਲ ਸਿਰਫ 1.15 ਲੱਖ ਲਾਈਟਾਂ ਦੀ ਸੰਭਾਲ ਦਾ ਕੰਮ ਹੈ, ਪਰ ਇਸ ਦੇ ਬਾਵਜੂਦ ਕੰਪਨੀ ਨੂੰ ਹੁਣ ਸ਼ਹਿਰ ਵਿਚ ਨਵੀਆਂ ਲਗਾਈਆਂ ਜਾ ਰਹੀਆਂ ਲਾਈਟਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਨਵੀਆਂ ਲਾਈਟਾਂ ਲਗਾਉਣ ਦਾ ਕੰਮ ਸਥਾਨਕ ਠੇਕੇਦਾਰਾਂ ਵਲੋਂ ਕਰਵਾਇਆ ਜਾ ਰਿਹਾ ਹੈ। ਉਧਰ ਐਚ. ਪੀ. ਐਲ. ਕੰਪਨੀ ਦੇ ਪ੍ਰਾਜੈਕਟ ਮੈਨੇਜਰ ਰਾਮ ਦਾਇਆ ਨੇ ਦੱਸਿਆ ਕਿ ਇਸ ਵੇਲੇ ਮੁੱਖ ਸੜਕਾਂ ਦੀਆਂ ਲਾਈਟਾਂ ਨੂੰ ਠੀਕ ਕਰਨ ਤੋਂ ਇਲਾਵਾ ਗਲੀ ਮੁਹੱਲਿਆਂ ਦੀਆਂ ਬੰਦ ਲਾਈਟਾਂ ਵੀ ਠੀਕ ਕਰਨ ਦਾ ਕੰਮ ਟੀਮਾਂ ਵਲੋਂ ਕਰਵਾਇਆ ਜਾ ਰਿਹਾ ਹੈ।