ਸ੍ਰੀ ਹਨੂੰਮਾਨ ਜੀ ਦੇ ਮਹਾਂ ਜਨਮ ਉਤਸਵ ਸੰਬੰਧੀ ਪੂਜਾ ਤੇ ਝੰਡੇ ਦੀ ਰਸਮ 7 ਨੂੰ
ਸ਼ਾਹਕੋਟ, 2 ਨਵੰਬਰ (ਸੁਖਦੀਪ ਸਿੰਘ)- ਸ੍ਰੀ ਮਹਾਂਵੀਰਦਲ ਹਨੂੰਮਾਨ ਮੰਦਿਰ ਕਮੇਟੀ, ਸ਼ਾਹਕੋਟ ਵਲੋਂ ਸ੍ਰੀ ਹਨੂੰਮਾਨ ਜੀ ਦਾ ਮਹਾਂ ਜਨਮਉਤਸਵ ਸ੍ਰੀ ਹਨੂੰਮਾਨ ਮੰਦਿਰ, ਸ਼ਾਹਕੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਡੱਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਂ ਜਨਮਉਤਸਵ ਦੇ ਸੰਬੰਧ ’ਚ 7 ਨਵੰਬਰ ਨੂੰ ਸਵੇਰ 6:30 ਵਜੇ ਪੂਜਾ ਹੋਵੇਗੀ, ਉਪਰੰਤ 7:40 ਵਜੇ ਸੰਗਤਾਂ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ।
ਪ੍ਰਧਾਨ ਪ੍ਰਦੀਪ ਡੱਬ
03-11-2026