ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਪੰਜਾਬ ਦੀ ਸਿਆਸਤ ’ਚ ਨਵਾਂ ਮੋੜ ਲਿਆਏਗੀ- ਰਵਿੰਦਰ ਸਿੰਘ ਟੁਰਨਾ
ਸ਼ਾਹਕੋਟ, 2 ਨਵੰਬਰ (ਸੁਖਦੀਪ ਸਿੰਘ)- ਦੋਆਬੇ ਦੇ ਚਰਚਿਤ ਨੌਜਵਾਨ ਕਾਂਗਰਸੀ ਆਗੂ ਰਵਿੰਦਰ ਸਿੰਘ ਟੁਰਨਾ ਨੇ ਹਲਕਾ ਸ਼ਾਹਕੋਟ ਤੇ ਨਕੋਦਰ ਨਾਲ ਸਬੰਧਤ ਆਪਣੇ ਸਮਰਥਕਾਂ ਤੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਵਿਸ਼ਾਲ ਰੈਲੀ ’ਚ ਵੱਧ-ਚੜ੍ਹ ਕੇ ਸ਼ਾਮਲ ਹੋਣ। ਆਗੂ ਟੁਰਨਾ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਸਿਆਸਤ ‘ਚ ਨਵਾਂ ਮੋੜ ਲਿਆਵੇਗੀ।
ਸ਼ਾਹਕੋਟ, 2 ਨਵੰਬਰ (ਸੁਖਦੀਪ ਸਿੰਘ)- ਦੋਆਬੇ ਦੇ ਚਰਚਿਤ ਨੌਜਵਾਨ ਕਾਂਗਰਸੀ ਆਗੂ ਰਵਿੰਦਰ ਸਿੰਘ ਟੁਰਨਾ ਨੇ ਹਲਕਾ ਸ਼ਾਹਕੋਟ ਤੇ ਨਕੋਦਰ ਨਾਲ ਸਬੰਧਤ ਆਪਣੇ ਸਮਰਥਕਾਂ ਤੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਵਿਸ਼ਾਲ ਰੈਲੀ ’ਚ ਵੱਧ-ਚੜ੍ਹ ਕੇ ਸ਼ਾਮਲ ਹੋਣ। ਆਗੂ ਟੁਰਨਾ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਸਿਆਸਤ ‘ਚ ਨਵਾਂ ਮੋੜ ਲਿਆਵੇਗੀ। ਰਾਹੁਲ ਗਾਂਧੀ ਪੰਜਾਬ ਦੇ ਦਰਦ ਨੂੰ ਸਮਝਦੇ ਹਨ ਤੇ ਇਹ ਰੈਲੀ ਪੰਜਾਬ ਦੇ ਫੈਸਲਾਕੁੰਨ ਬਦਲਾਅ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਵਰਕਰ ਸਵੇਰੇ 11 ਵਜੇ ਤੱਕ ਸੰਗਰੂਰ ਪਹੁੰਚ ਜਾਣ। ਰੈਲੀ ਵਾਲੀ ਥਾਂ ਤੋਂ ਪਹਿਲਾਂ ਪਿੰਡ ਫਗੂਵਾਲ ਵਿਖੇ ਸਰਪੰਚ ਦੀ ਹਵੇਲੀ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਪ੍ਰਬੰਧਾਂ ਦੀ ਡਿਊਟੀ ਲੱਗੀ ਹੋਣ ਕਰਕੇ ਉਹ ਖੁਦ ਸੰਗਰੂਰ ਵਿੱਚ ਹੀ ਮੌਜੂਦ ਰਹਿਣਗੇ ਅਤੇ ਉੱਥੇ ਹੀ ਸਰਪੰਚ ਦੀ ਹਵੇਲੀ ਤੋਂ ਸਾਰੇ ਵਰਕਰਾਂ ਨੂੰ ਖੁਦ ਰੈਲੀ ਵਾਲੀ ਥਾਂ ‘ਤੇ ਲੈ ਕੇ ਜਾਣਗੇ। ਟੁਰਨਾ ਨੇ ਕਿਹਾ ਕਿ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਬਹੁਤ ਸਾਰੇ ਵਰਕਰ ਖੁਦ ਆਪਣੇ ਸਾਧਨਾਂ ਰਾਹੀਂ ਰੈਲੀ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ, ਜੋ ਕਿ ਕਾਂਗਰਸ ਪ੍ਰਤੀ ਉਨ੍ਹਾਂ ਦੇ ਪਿਆਰ ਤੇ ਜਜ਼ਬੇ ਨੂੰ ਦਰਸਾਉਂਦਾ ਹੈ।