ਲੋਕ ਪੱਖੀ ਨੀਤੀਆਂ ਨਾਲ ਸੂਬੇ ’ਚ ਭਾਜਪਾ ਦੇ ਹੱਕ ’ਚ ਬਣਿਆ ਮਾਹੌਲ-਼ਡਿੰਪੀ
ਜਲੰਧਰ, 6 ਨਵੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਐਡਵੋਕੇਟ ਦਵਿੰਦਰ ਸਿੰਘ ਲੁਬਾਣਾ ਡਿੰਪੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਲੋਕਾਂ ਲਈ ਕਲਿਆਣ ਕਾਰੀ ਨੀਤੀਆਂ ਤੇ ਭਾਜਪਾ ਸਰਕਾਰ ਵਿਚ ਮਜ਼ਬੂਤ ਕਾਨੂੰਨ ਵਿਵਸਥਾ ਤੇ ਤੇਜ਼ੀ ਨਾਲ ਹੋ ਰਹੇ ਵਿਕਾਸ ਕਰਕੇ ਪੰਜਾਬ ਵਿਚ ਭਾਜਪਾ ਦੇ ਹੱਕ ਵਿੱਚ ਮਾਹੌਲ ਤੇਜ਼ੀ ਨਾਲ ਬਣ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਾਏਗੀ।
ਦਵਿੰਦਰ ਸਿੰਘ ਲੁਬਾਣਾ ਡਿੰਪੀ
07-11-2026