ਰਾਕੇਸ਼ ਗੁਪਤਾ ਬੂਥ ਮੈਨੇਜਮੈਂਟ ਸੈੱਲ ਦਾ ਕਨਵੀਨਰ ਨਿਯੁਕਤ
ਜਲੰਧਰ , 6 ਨਵੰਬਰ ( ਸ਼ਿਵ )- ਭਾਜਪਾ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਦਫ਼ਤਰ , ਸ਼ੀਤਲਾ ਮੰਦਰ ਵਿਖੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਇੱਕ ਸੰਗਠਨਾਤਮਕ ਮੀਟਿੰਗ ਹੋਈ । ਮੀਟਿੰਗ ’ ਚ ਸਾਰੇ ਨਵ - ਨਿਯੁਕਤ ਮੰਡਲ ਪ੍ਰਧਾਨ , ਵਿਧਾਨ ਸਭਾ ਇੰਚਾਰਜ ਤੇ ਮੰਡਲ ਇੰਚਾਰਜ ਮੌਜੂਦ ਸਨ ।
ਜਲੰਧਰ , 6 ਨਵੰਬਰ ( ਸ਼ਿਵ )- ਭਾਜਪਾ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਦਫ਼ਤਰ , ਸ਼ੀਤਲਾ ਮੰਦਰ ਵਿਖੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਇੱਕ ਸੰਗਠਨਾਤਮਕ ਮੀਟਿੰਗ ਹੋਈ । ਮੀਟਿੰਗ ’ ਚ ਸਾਰੇ ਨਵ - ਨਿਯੁਕਤ ਮੰਡਲ ਪ੍ਰਧਾਨ , ਵਿਧਾਨ ਸਭਾ ਇੰਚਾਰਜ ਤੇ ਮੰਡਲ ਇੰਚਾਰਜ ਮੌਜੂਦ ਸਨ । ਮੀਟਿੰਗ ਦੌਰਾਨ , ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰਾਕੇਸ਼ ਗੁਪਤਾ ਨੂੰ ਭਾਜਪਾ ਦੇ ਬੂਥ ਮੈਨੇਜਮੈਂਟ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ । ਉਨ੍ਹਾਂ ਕਿਹਾ ਕਿ ਸਾਰੇ ਨਵ - ਨਿਯੁਕਤ ਮੰਡਲ ਪ੍ਰਧਾਨ ਤੇ ਇੰਚਾਰਜ ਆਪਣੇ - ਆਪਣੇ ਖੇਤਰਾਂ ’ ਚ ਸੰਗਠਨ ਨੂੰ ਸਰਗਰਮ ਕਰਨ , ਨਵੇਂ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਤੇ ਜਨਤਕ ਮੁੱਦਿਆਂ ਨੂੰ ਤਰਜੀਹ ਦੇਣ ਲਈ ਜ਼ਿੰਮੇਵਾਰ ਹਨ । ਇਸ ਮੌਕੇ ਮਹਿਲਾ ਮੋਰਚਾ ਦੀ ਪ੍ਰਧਾਨ ਸ਼ੈਲੀ ਖੰਨਾ , ਪ੍ਰੈੱਸ ਸਕੱਤਰ ਕੁਮਾਰ ਬ੍ਰਿਜੇਸ਼ , ਮੀਤ ਪ੍ਰਧਾਨ ਮੀਨੂੰ ਸ਼ਰਮਾ , ਮਨੀਸ਼ ਵਿੱਜ , ਅਸ਼ਵਨੀ ਭੰਡਾਰੀ , ਰਾਜੇਸ਼ ਕਪੂਰ , ਰਾਕੇਸ਼ ਗੁਪਤਾ , ਮਹਿੰਦਰ ਭਗਤ , ਪ੍ਰਮੋਦ ਕਸ਼ਯਪ , ਸ਼ਾਲੂ , ਕਿਰਨ ਭਗਤ , ਅਮਿਤ ਵਰਮਾ , ਸੰਦੀਪ ਕੁਮਾਰ , ਬਲਜੀਤ ਪ੍ਰਿੰਸ , ਗੌਰਵ ਕੁਮਾਰ , ਰਣਜੀ ਸ਼ਰਮਾ , ਦੀਪ ਕੁਮਾਰ , ਦੀਪ ਕੁਮਾਰ , ਜੋਤੀ ਕੁਮਾਰ ਆਦਿ ਹਾਜ਼ਰ ਸਨ |