07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੰਗ ਢੇਸੀਆਂ ਵਿਖੇ ਨੌਜਵਾਨ ਦੀ ਹਾਦਸੇ ’ਚ ਮੌਤ

ਗੁਰਾਇਆ, 6 ਨਵੰਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਸੰਗ ਢੇਸੀਆਂ ਵਿਖੇ ਹੋਏ ਹਾਦਸੇ ’ਚ ਪਿੰਡ ਢੇਸੀਆਂ ਕਾਹਨਾਂ ਦੇ 17 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਹਰਮਨਵੀਰ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਢੇਸੀਆਂ ਕਾਹਨਾਂ ਜੋ ਕਿ ਗੁਰਾਇਆ ਤੋਂ ਆਪਣੇ ਪਿੰਡ ਨੂੰ ਮੋਟਰਸਾਈਕਲ ਪੀ.

ਹਰਮਨਵੀਰ ਸਿੰਘ ਦੀ ਪੁਰਾਣੀ ਤਸਵੀਰ 07-11-2026
ਗੁਰਾਇਆ, 6 ਨਵੰਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਸੰਗ ਢੇਸੀਆਂ ਵਿਖੇ ਹੋਏ ਹਾਦਸੇ ’ਚ ਪਿੰਡ ਢੇਸੀਆਂ ਕਾਹਨਾਂ ਦੇ 17 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਹਰਮਨਵੀਰ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਢੇਸੀਆਂ ਕਾਹਨਾਂ ਜੋ ਕਿ ਗੁਰਾਇਆ ਤੋਂ ਆਪਣੇ ਪਿੰਡ ਨੂੰ ਮੋਟਰਸਾਈਕਲ ਪੀ.ਬੀ. 1438 ਐਨ. ਆ ਰਿਹਾ ਸੀ ਤਾਂ ਪਿੰਡ ਸੰਗ ਢੇਸੀਆਂ ਵਿਖੇ ਸੜਕ ’ਚ ਰੱਖੇ ਗਏ ਸੀਵਰੇਜ ਪਾਈਪਾਂ ਨਾਲ ਟੱਕਰਾ ਗਿਆ। ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਜਿਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਵੱਡਾ ਦੁਖਾਂਤ ਇਹ ਹੈ ਇਨਸਾਨੀ ਗ਼ਲਤੀ ਦੀ ਸਜ਼ਾ ਬੇਕਸੂਰ ਮਾਪਿਆਂ ਨੂੰ ਭੁਗਤਣੀ ਪਈ ਹੈ, ਜਿਨ੍ਹਾਂ ਦੇ ਜਿਗਰ ਦਾ ਟੁਕੜਾ ਅਨਿਆਈ ਮੌਤ ਚਲਾ ਗਿਆ ਹੈ। ਜਿਹੜੇ ਸੀਵਰੇਜ ਪਾਈਪਾਂ ਨਾਲ ਟਕਰਾ ਕੇ ਇਸ ਨੌਜਵਾਨ ਦੀ ਮੌਤ ਹੋਈ ਹੈ, ਉਨ੍ਹਾਂ ਉੱਪਰ ਕੋਈ ਵੀ ਲਾਈਟ ਜਾਂ ਸਟਿੱਕਰ ਨਾ ਲੱਗਾ ਹੋਣਾ, ਵੱਡੀ ਲਾਪਰਵਾਹੀ ਤੇ ਨਾਲਾਇਕੀ ਦਾ ਸਬੂਤ ਹੈ। ਇਹ ਪਾਈਪ ਇੱਥੇ ਸੜਕ ਵਿਚਕਾਰ ਕਿਉਂ ਪਏ ਹਨ? ਜਿਸ ਦੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਪਿਛਲੀ ਖ਼ਬਰ ਏ.ਪੀ.ਐਸ. ਕਾਲਜ ਆਫ਼ ਨਰਸਿੰਗ ਮਲਸੀਆਂ ਵਿਖੇ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।