11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵੱਖ-ਵੱਖ ਜਥੇਬੰਦੀਆਂ ਨੇ ਮੰਗਾਂ ਸੰਬੰਧੀ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ

ਜਲੰਧਰ, 11 ਨਵੰਬਰ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ’ਤੇ ਆਧਾਰਿਤ ਇੱਕ ਵਫਦ ਵਲੋਂ ਫੀਲਡ ਅਫ਼ਸਰ (ਮੁੱਖ ਮੰਤਰੀ) ਜਲੰਧਰ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਗਿਆ। ਡੈਪੂਟੇਸ਼ਨ ਵਲੋਂ ਮੰਗ ਕੀਤੀ ਗਈ ਕਿ ਜਿਲ੍ਹਾ ਜਲੰਧਰ ਦੇ ਕੁਝ ਪਿੰਡਾਂ ਵਿੱਚ ਸਰਕਾਰ ਵਲੋਂ ਚਲਾਈ ਗਈ ਸਕੀਮ “ਮੇਰਾ ਘਰ ਮੇਰੇ ਨਾਮ” ਦੀਆਂ ਵੈਰੀਫਿਕੇਸ਼ਨ ਟੀਮਾਂ ਨਹੀਂ ਪਹੁੰਚੀਆਂ,ਜਿੱਥੇ ਪਹੁੰਚੀਆਂ ਵੀ ਹਨ ਉਹ ਪਿੰਡ ਦੇ ਨੰਬਰਦਾਰਾਂ, ਸਰਪੰਚਾਂ ਤੱਕ ਸੀਮਤ ਰਹੀਆਂ।

ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਹੰਸ ਰਾਜ ਪੱਬਵਾਂ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਤੇਜਦੀਪ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ। ਅਜੀਤ ਤਸਵੀਰ 12-11-2026
ਜਲੰਧਰ, 11 ਨਵੰਬਰ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ’ਤੇ ਆਧਾਰਿਤ ਇੱਕ ਵਫਦ ਵਲੋਂ ਫੀਲਡ ਅਫ਼ਸਰ (ਮੁੱਖ ਮੰਤਰੀ) ਜਲੰਧਰ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਗਿਆ। ਡੈਪੂਟੇਸ਼ਨ ਵਲੋਂ ਮੰਗ ਕੀਤੀ ਗਈ ਕਿ ਜਿਲ੍ਹਾ ਜਲੰਧਰ ਦੇ ਕੁਝ ਪਿੰਡਾਂ ਵਿੱਚ ਸਰਕਾਰ ਵਲੋਂ ਚਲਾਈ ਗਈ ਸਕੀਮ “ਮੇਰਾ ਘਰ ਮੇਰੇ ਨਾਮ” ਦੀਆਂ ਵੈਰੀਫਿਕੇਸ਼ਨ ਟੀਮਾਂ ਨਹੀਂ ਪਹੁੰਚੀਆਂ,ਜਿੱਥੇ ਪਹੁੰਚੀਆਂ ਵੀ ਹਨ ਉਹ ਪਿੰਡ ਦੇ ਨੰਬਰਦਾਰਾਂ, ਸਰਪੰਚਾਂ ਤੱਕ ਸੀਮਤ ਰਹੀਆਂ। ਜਦਕਿ ਘਰਾਂ ਵਾਲੇ ਜੋ ਲਾਭਪਾਤਰੀ ਹਨ, ਉਨ੍ਹਾਂ ਨੂੰ ਸੂਚਿਤ ਤੱਕ ਨਹੀਂ ਕੀਤਾ ਗਿਆ। ਜਿਸ ਕਰਕੇ ਇਹ ਗਰੀਬ ਲੋਕ ਸਰਕਾਰ ਦੀ ਇਸ ਸਕੀਮ ਤੋਂ ਵਾਂਝੇ ਰਹਿ ਗਏ। ਕੁੱਝ ਪਿੰਡਾਂ ਨੂੰ ਪਿਨ ਪਵਾਇੰਟ ਕਰਕੇ ਨਾਮ ਵੀ ਅੰਕਿਤ ਕੀਤੇ ਗਏ। ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਪਿੰਡਾਂ ’ਚ ਰਹਿੰਦੇ ਘਰਾਂ ਦੀਆਂ ਵੈਰੀਫਿਕੇਸ਼ਨਾਂ ਕਰਕੇ ਲਾਲ ਲਕੀਰ ਅੰਦਰ ਆਉਂਦੇ ਘਰਾਂ ਦੀਆਂ ਮੁਫ਼ਤ ਰਜਿਸਟਰੀਆਂ ਬਣਾ ਕੇ ਦਿੱਤੀਆਂ ਜਾਣ ਤੇ ਉਨ੍ਹਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ। ਅੱਜ ਦੇ ਇਸ ਡੈਪੂਟੇਸ਼ਨ ’ਚ ਵਿਸ਼ੇਸ਼ ਤੌਰ ’ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ,ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਆਗੂ ਹੰਸ ਰਾਜ ਪੱਬਵਾਂ, ਤੇ ਨੌਜਵਾਨ ਭਾਰਤ ਸਭਾ ਦੇ ਆਗੂ ਤੇਜਦੀਪ ਸ਼ਾਮਲ ਸਨ। ਇਸੇ ਤਰ੍ਹਾਂ ਵਫਦ ਵਲੋਂ ਐੱਸ. ਐੱਸ. ਪੀ ਜਲੰਧਰ ਹਰਵਿੰਦਰ ਸਿੰਘ ਵਿਰਕ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕੇਸਾਂ ਦੇ ਨਿਪਟਾਰੇ ਲਈ ਇਕ ਮੰਗ ਪੱਤਰ ਸੌਂਪਿਆ। ਆਗੂਆਂ ਨੇ ਕਿਹਾ ਕਿ ਇਨ੍ਹਾਂ ਕੇਸਾਂ ਦੀਆਂ ਇਨਕੁਆਰੀਆਂ ਲਗਾਈਆਂ ਗਈਆਂ ਸਨ ਕਿ ਇਨ੍ਹਾਂ ਕੇਸਾਂ ਦੀ ਵੈਰੀਫਿਕੇਸ਼ਨ ਕਰਕੇ ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਕੀਤਾ ਜਾਵੇ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਇਨ੍ਹਾਂ ਉੱਤੇ ਕੋਈ ਅਮਲ ਨਹੀਂ ਹੋਇਆ। ਅੱਜ ਦੇ ਡੈਪੂਟੇਸ਼ਨ ਰਾਹੀਂ ਜੋਰਦਾਰ ਮੰਗ ਕੀਤੀ ਗਈ ਹੈ ਕਿ ਜਿੰਨੇ ਵੀ ਝੂਠੇ ਕੇਸ ਜਿਹਨਾਂ ਦੀ ਇਨਕੁਆਰੀ ਲੱਗੀ ਹੋਈ ਹੈ, ਉਹ ਕੇਸ ਫੌਰੀ ਰੱਦ ਕੀਤੇ ਜਾਣ।
ਪਿਛਲੀ ਖ਼ਬਰ ਪੰਜਾਬ ਸਾਹਿਤਕ ਮੰਚ ਤੇ ਵਿਰਸਾ ਵਿਹਾਰ ਵਲੋਂ ‘ਬੱਦਨ’ ਤੇ ‘ਕੈਸਰ’ ਦਾ ਸਨਮਾਨ ਅਗਲੀ ਖ਼ਬਰ ਪੁਲਿਸ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸੰਬੰਧੀ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।