ਨਿਊ ਹਰਦਿਆਲ ਨਗਰ ਵਿਖੇ ਗਟਰ ਦਾ ਟੁੱਟਿਆ ਢੱਕਣ ਬਣਿਆ ਖ਼ਤਰੇ ਦਾ ਕਾਰਨ, ਹਾਦਸੇ ਦਾ ਡਰ
ਜਲੰਧਰ 19 ਨਵੰਬਰ (ਮੋਹਿਤ ਸਿੰਘ)- ਨਿਊ ਹਰਦਿਆਲ ਨਗਰ ਇਲਾਕੇ ’ਚ ਗਟਰ ਦਾ ਟੁੱਟਿਆ ਹੋਇਆ ਢੱਕਣ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਸੜਕ ਦੇ ਵਿਚਕਾਰ ਗਟਰੇ ਦੇ ਆਲੇ-ਦੁਆਲੇ ਸੀਮੇਂਟ ਅਤੇ ਸੜਕ ਦਾ ਹਿੱਸਾ ਟੁੱਟਣ ਕਾਰਨ ਵੱਡਾ ਖੱਡਾ ਬਣ ਗਿਆ ਹੈ, ਜਿਸ ਕਾਰਨ ਇਲਾਕੇ ’ਚੋਂ ਲੰਘਣ ਵਾਲੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।
ਅਜੀਤ ਡੈਸਕ
20-11-2026