ਸ਼ਾਹਕੋਟ ਵਿਖੇ ਮਨਾਇਆ ‘ਸ੍ਰੀ ਹਨੂੰਮਾਨ ਜੀ ਦਾ ਮਹਾਂ ਜਨਮ ਉਤਸਵ’
ਸ਼ਾਹਕੋਟ, 24 ਨਵੰਬਰ (ਸੁਖਦੀਪ ਸਿੰਘ)- ਸ੍ਰੀ ਮਹਾਂਵੀਰ ਦਲ ਹਨੂੰਮਾਨ ਮੰਦਰ ਕਮੇਟੀ, ਸ਼ਾਹਕੋਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਨੂੰਮਾਨ ਜੀ ਦਾ ਮਹਾਂ ਜਨਮ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੂਰਵ ਮੁਖੀ ਸ੍ਰੀ ਹਨੂੰਮਾਨ ਮੰਦਰ ਅਤੇ ਆਸ-ਪਾਸ ਦੇ ਇਲਾਕੇ ਦੀ ਸੁੰਦਰ ਫੁੱਲਾਂ ਤੇ ਰੌਸ਼ਨੀਆਂ ਨਾਲ ਮਨਮੋਹਕ ਸਜਾਵਟ ਕੀਤੀ ਗਈ।
ਸ
ਸ੍ਰੀ ਹਨੂੰਮਾਨ ਮੰਦਰ ਸ਼ਾਹਕੋਟ ਵਿਖੇ ਮਹਾਂ ਜਨਮ ਉਤਸਵ ਸਮਾਗਮ ਮੌਕੇ ਭਜਨਾਂ ਦਾ ਗੁਨਗਾਣ ਕਰਦੇ ਗਾਇਕਾ ਦੀਦੀ ਕਿਸ਼ੋਰੀ ਕਨਿਸ਼ਕਾ ਤੇ ਨੱਚਦੇ ਸ਼ਰਧਾਲੂ। ਤਸਵੀਰ- ਸੁਖਦੀਪ ਸਿੰਘ
25-11-2026
ਸ਼ਾਹਕੋਟ, 24 ਨਵੰਬਰ (ਸੁਖਦੀਪ ਸਿੰਘ)- ਸ੍ਰੀ ਮਹਾਂਵੀਰ ਦਲ ਹਨੂੰਮਾਨ ਮੰਦਰ ਕਮੇਟੀ, ਸ਼ਾਹਕੋਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਨੂੰਮਾਨ ਜੀ ਦਾ ਮਹਾਂ ਜਨਮ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੂਰਵ ਮੁਖੀ ਸ੍ਰੀ ਹਨੂੰਮਾਨ ਮੰਦਰ ਅਤੇ ਆਸ-ਪਾਸ ਦੇ ਇਲਾਕੇ ਦੀ ਸੁੰਦਰ ਫੁੱਲਾਂ ਤੇ ਰੌਸ਼ਨੀਆਂ ਨਾਲ ਮਨਮੋਹਕ ਸਜਾਵਟ ਕੀਤੀ ਗਈ। ਸਮਾਗਮ ਦੌਰਾਨ ਤਰਸੇਮ ਅਗਰਵਾਲ ਸੀ.ਏ., ਵਿਜੇ ਸ਼ਰਮਾ, ਹਿਮਾਂਸ਼ੂ ਅਰੋੜਾ, ਹਰਦੇਵ ਅਗਰਵਾਲ ਤੇ ਕੁਲਦੀਪ ਸਚਦੇਵਾ ਦੇ ਪਰਿਵਾਰਾਂ ਵਲੋਂ ਪੂਜਾ ਕਰਵਾਈ ਗਈ । ਇਸ ਮੌਕੇ ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵਲੋਂ ਸੰਕੀਰਤਨ ਕੀਤਾ ਗਿਆ, ਉਪਰੰਤ ਭਜਨ ਗਾਇਕਾ ਦੀਦੀ ਕਿਸ਼ੋਰੀ ਕਨਿਸ਼ਕਾ ਦਿੱਲੀ ਵਾਲਿਆਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸ੍ਰੀ ਹਨੂੰਮਾਨ ਜੀ ਦੀ ਮਹਿਮਾ ਦਾ ਦੇਰ ਰਾਤ ਤੱਕ ਗੁਣਗਾਨ ਕੀਤਾ। ਮੰਦਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਡੱਬ ਨੇ ਸਮੂਹ ਸੰਗਤਾਂ ਨੂੰ ਸ੍ਰੀ ਹਨੂੰਮਾਨ ਜੀ ਦੇ ਮਹਾਂ ਜਨਮ ਉਤਸਵ ਦੀ ਵਧਾਈ ਦਿੱਤੀ । ਸਮਾਪਤੀ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਦੀਪ ਡੱਬ, ਰਜਿੰਦਰ ਕੁਮਾਰ ਸੋਬਤੀ, ਰਾਜੇਸ਼ ਕੁਮਾਰ, ਪ੍ਰਿੰਸੀਪਲ ਰਜਨੀ ਬਾਲਾ ਤੇ ਡਾਕਟਰ ਵਿਜੇ ਸਡਾਨਾ ਦੇ ਪਰਿਵਾਰਾਂ ਵੱਲੋਂ ਆਰਤੀ ਕੀਤੀ ਗਈ। ਸੰਗਤਾਂ ਲਈ ਅਤੁੱਟ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਪ੍ਰਦੀਪ ਡੱਬ, ਵਿਪਨ ਪੁਰੀ ਕੈਸ਼ੀਅਰ, ਅਮਿਤ ਅਰੋੜਾ ਸਹਾਇਕ ਕੈਸ਼ੀਅਰ, ਸੁਨੀਲ ਉੱਪਲ, ਰਾਹੁਲ ਸੋਬਤੀ, ਨਵਜੋਤ ਸਿੰਘ, ਗੌਰਵ ਅਗਰਵਾਲ ਸੀ.ਏ., ਹਰਮੇਸ਼ ਗੁਪਤਾ, ਲਵਲੀ ਅਰੋੜਾ, ਮਨਵੀਰ ਸਿੰਘ ਮਠਾੜੂ, ਅੰਕੁਸ਼ ਸੋਬਤੀ, ਗੌਤਮ ਧਵਨ, ਸੁਰਿੰਦਰ ਬੱਬੂ, ਜਤਿੰਦਰ ਕੁਮਾਰ ਦੇਦ, ਵੰਸ਼ ਅਰੋੜਾ, ਰਾਹੁਲ ਸ਼ਰਮਾ, ਸ਼ਿਵ ਸ਼ੰਭੂ ਗੁਪਤਾ, ਕੁਲਦੀਪ ਅਗਰਵਾਲ, ਹਰੀਸ਼ ਗੁਪਤਾ, ਪਰਮਿੰਦਰ ਮੈਸਨ, ਵਿਸ਼ਾਲ ਗੋਇਲ, ਅਜੇ, ਕਪਿਲ ਚੋਪੜਾ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ., ਰਚਿਤ ਗੋਗੀਆ, ਬੈਜਨਾਥ ਅਗਰਵਾਲ, ਤਰਸੇਮ ਵਡੈਹਰਾ, ਮਨਜੀਤ ਚੋਪੜਾ, ਕਪਿਲ ਅਰੋੜਾ, ਧਰਮਿੰਦਰ ਸਿੰਘ ਰੂਪਰਾ ਆਦਿ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ।