29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸੈਕਰਡ ਹਾਰਟ ਕਿੰਡਰਗਾਰਟਨ ਸਕੂਲ ਵਿਖੇ ਸਮਾਗਮ ਕਰਵਾਇਆ

ਅਜੀਤ ਡੈਸਕ 28-02-2026
ਮਲੋਟ, 27 ਫ਼ਰਵਰੀ (ਪਾਟਿਲ)-ਸੈਕਰਡ ਹਾਰਟ ਕਿੰਡਰਗਾਰਟਨ ਸਕੂਲ ਮਲੋਟ 'ਚ ਅੱਜ ਨੰਨੇ੍ਹ ਵਿਦਿਆਰਥੀਆਂ ਲਈ 'ਅਕਸ਼ਰਾਰੰਭ' ਸਮਾਰੋਹ ਕਰਵਾਇਆ | ਇਸ ਮੌਕੇ ਬੱਚਿਆਂ ਨੇ ਆਪਣੀ ਸਿੱਖਿਆ ਦੀ ਸ਼ੁਰੂਆਤ ਪ੍ਰਭੂ ਦੀ ਅਰਦਾਸ ਨਾਲ ਕੀਤੀ | ਪਿ੍ੰਸੀਪਲ ਫਾਦਰ ਬਿਨੋ, ਹੈੱਡ ਮਿਸਟਰਸ ਸਿਸਟਰ ਅਨਿਲਾ ਪੌਲ ਤੇ ਅਧਿਆਪਕਾਂ ਨੇ ਬੱਚਿਆਂ ਨੂੰ ਅੱਖਰ ਲਿਖਵਾ ਕੇ ਵਿਦਿਆ ਦੇ ਮਾਰਗ 'ਤੇ ਅੱਗੇ ਵਧਣ ਲਈ ਅਸ਼ੀਰਵਾਦ ਦਿੱਤਾ | ਮਾਪਿਆਂ ਨੇ ਵੀ ਇਸ ਵਿਸ਼ੇਸ਼ ਦਿਨ 'ਤੇ ਹਾਜ਼ਰੀ ਲਗਵਾ ਕੇ ਆਪਣੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ | ਅਕਸ਼ਰਾਰੰਭ ਸੰਸਕਾਰ ਬੱਚਿਆਂ ਦੀ ਸਿੱਖਿਆ ਦੇ ਪਹਿਲੇ ਕਦਮ ਨੂੰ ਦਰਸਾਉਂਦਾ ਹੈ | ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਬੱਚਿਆਂ ਦੀ ਸਰਵਾਂਗੀਣ ਵਿਕਾਸ ਲਈ ਸਕੂਲ ਹਮੇਸ਼ਾ ਪ੍ਰਤੀਬੱਧ ਹੈ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।