29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪਿੰਡ ਨੰਦਗੜ੍ਹ ਤੋਂ ਬਾਂਮ ਤੱਕ ਪੱਕੀ ਸੜਕ ਬਣਾਉਣ ਦੀ ਮੰਗ

ਅਜੀਤ ਡੈਸਕ 28-02-2026
ਮੰਡੀ ਲੱਖੇਵਾਲੀ, 27 ਫ਼ਰਵਰੀ (ਮਿਲਖ ਰਾਜ)-ਪਿੰਡ ਬਾਂਮ ਦੇ ਨੌਜਵਾਨ ਅਕਾਲੀ ਆਗੂ ਦੀਪ ਮਾਨ ਨੇ ਪਿੰਡ ਨੰਦਗੜ੍ਹ ਤੋਂ ਬਾਂਮ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕੀ ਸੜਕ ਬਣਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਬਾਂਮ ਤੋਂ ਸ਼ੇਰੇਵਾਲਾ-ਪਾਕਾਂ ਸੜਕ ਤੱਕ ਤਾਂ ਸੜਕ ਬਣੀ ਹੋਈ ਹੈ, ਪਰ ਇਸ ਸੜਕ ਤੋਂ ਅੱਗੇ ਨੰਦਗੜ੍ਹ ਤੱਕ ਮਹਿਜ਼ ਕਰੀਬ 2.5 ਕਿੱਲੋਮੀਟਰ ਦਾ ਟੋਟਾ ਕੱਚਾ ਪਿਆ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਅਬੋਹਰ-ਮੰਡੀ ਲੱਖੇਵਾਲੀ-ਜਲਾਲਾਬਾਦ-ਗੁਰੂਹਰਸਹਾਏ ਨੂੰ ਜਾਣ ਲਈ ਕਾਫ਼ੀ ਲੰਮਾ ਰਸਤਾ ਤਹਿ ਕਰਨਾ ਪੈਂਦਾ ਹੈ ਅਤੇ ਲੋਕਾਂ ਦਾ ਕੀਮਤੀ ਸਮਾਂ ਤੇ ਪੈਸੇ ਦਾ ਨੁਕਸਾਨ ਹੁੰਦਾ ਹੈ | ਇਸ ਸੜਕ ਦੇ ਬਣਨ ਨਾਲ ਪੂਰੇ ਇਲਾਕੇ ਦਾ ਵੱਡਾ ਫ਼ਾਇਦਾ ਹੋ ਸਕਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ |

ਪਿਛਲੀ ਖ਼ਬਰ ਰਮਨ ਲਖੇਸਰ ਦੇ ਗਾਣੇ 'ਚੋਂ 'ਬਾਦਲਾਂ ਦਾ ਗੜ੍ਹ ਲੰਬੀ' ਵਾਲੇ ਸ਼ਬਦ ਹਟਾਉਣ 'ਤੇ ਭਖੀ ਸਿਆਸਤ •ਯੂਥ ਅਕਾਲੀ ਦਲ ਦੇ ਪ੍ਰਧ... ਅਗਲੀ ਖ਼ਬਰ ਬਾਬਾ ਗੰਗਾ ਰਾਮ ਪਬਲਿਕ ਸਕੂਲ ਦਾ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।