02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਚੋਰੀ ਦੇ ਮਾਮਲੇ 'ਚ 2 ਵਿਰੁੱਧ ਮੁਕੱਦਮਾ ਦਰਜ

ਅਜੀਤ ਡੈਸਕ 03-03-2026
ਗਿੱਦੜਬਾਹਾ, 2 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਪੁਲਿਸ ਨੇ ਚੋਰੀ ਦੇ ਮਾਮਲੇ 'ਚ 2 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਪਿੰਡ ਸਾਹਿਬਚੰਦ ਦੇ ਸਰਪੰਚ ਬਲਵੀਰ ਸਿੰਘ ਪੁੱਤਰ ਤੇਜਾ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ ਨੂੰ ਪੰਚਾਇਤ ਵਲੋਂ ਪ੍ਰਾਈਵੇਟ ਤੌਰ 'ਤੇ ਪਿੰਡ ਦੇ ਵਾਟਰ ਵਰਕਸ 'ਤੇ ਪਾਣੀ ਦੀ ਸਪਲਾਈ ਲਈ ਰੱਖਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਬੀਤੀ 25 ਤੇ 26 ਫ਼ਰਵਰੀ ਦੀ ਦਰਮਿਆਨੀ ਰਾਤ ਚੋਰਾਂ ਵਲੋਂ ਵਾਟਰ ਵਰਕਸ ਤੇ ਉਸ 'ਚ ਬਣੇ ਜਿੰਮ 'ਚ ਚੋਰੀ ਕਰ ਲਈ | ਜਦੋਂ ਉਨ੍ਹਾਂ ਹੋਰਨਾਂ ਪੰਚਾਇਤ ਮੈਂਬਰਾਂ ਨਾਲ ਵਾਟਰ ਵਰਕਸ ਵਿਖੇ ਜਾ ਕੇ ਦੇਖਿਆ ਤਾਂ ਇਕ ਕਮਰੇ ਦੀ ਜਾਲੀ ਤੋੜ ਕੇ 4 ਗੇਟ ਵਾਲ, 3 ਬੈਂਡ, 4 ਫਲੇਚੀਆਂ ਤੇ ਕਮਰੇ ਦੇ ਬਾਹਰ ਬਣੀਆਂ ਪਾਣੀ ਵਾਲੀਆਂ ਡਿੱਗੀਆਂ ਦੇ 4 ਢੱਕਣ ਨਹੀਂ ਸਨ | ਜਦੋਂ ਉਨ੍ਹਾਂ ਜਿੰਮ ਵਿਖੇ ਜਾ ਕੇ ਦੇਖਿਆ ਤਾਂ ਜਿੰਮ ਵਾਲੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ, ਉਸ 'ਚੋਂ 5 ਡੰਬਲ, 10 ਪਲੇਟਾਂ, 6 ਰਾਡਾਂ ਆਦਿ ਸਾਮਾਨ ਗ਼ਾਇਬ ਸੀ |
ਉਨ੍ਹਾਂ ਦੱਸਿਆ ਕਿ ਉਕਤ ਚੋਰੀ ਸੰਬੰਧੀ ਉਨ੍ਹਾਂ ਆਪਣੇ ਤੌਰ 'ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਕਤ ਚੋਰੀ ਦੀ ਘਟਨਾ ਨੂੰ ਹਰਜੀਤ ਸਿੰਘ ਪੁੱਤਰ ਕੌਰਾ ਸਿੰਘ ਤੇ ਗੁਰਪ੍ਰੀਤ ਸਿੰਘ ਉਰਫ਼ ਲੀੜੀ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਪਿੰਡ ਸਾਹਿਬਚੰਦ ਵੰਲੋਂ ਅੰਜਾਮ ਦਿੱਤਾ ਗਿਆ ਹੈ | ਉਕਤ ਮਾਮਲੇ 'ਚ ਕੋਟਭਾਈ ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਕਾਰ ਸਵਾਰ ਦੀ ਮੌਤ-ਮਾਮਲਾ ਦਰਜ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।