02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਰਕਾਰੀ ਪ੍ਰਾਇਮਰੀ ਸਕੂਲ ਜੱਸੇਆਣਾ ਵਿਖੇ ਵਿਦਾਇਗੀ ਸਮਾਗਮ

ਅਜੀਤ ਡੈਸਕ 03-03-2026
ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਜੱਸੇਆਣਾ ਬਲਾਕ ਸ੍ਰੀ ਮੁਕਤਸਰ ਸਾਹਿਬ-1 ਵਿਖੇ ਸੈਸ਼ਨ 2025-26 ਪੰਜਵੀਂ ਜਮਾਤ ਦੇ ਬੱਚਿਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਕਰਵਾਏ ਸਮਾਗਮ 'ਚ ਬੱਚਿਆਂ ਨੇ ਗਿੱਧੇ ਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ | ਇਸ ਮੌਕੇ ਸਾਰੇ ਸਟਾਫ਼ ਵਲੋਂ ਬੱਚਿਆਂ ਨੂੰ ਰਿਫ਼ਰੈਸ਼ਮੈਂਟ ਦਿੱਤੀ ਗਈ | ਇਸ ਮੌਕੇ ਅਧਿਆਪਕ ਗੁਰਬਿੰਦਰ ਸਿੰਘ ਨੰਢਾ
ਵਲੋਂ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਸੀ.ਐੱਚ.ਟੀ. ਸਾਹਿਬ ਸਿੰਘ, ਪੰਜਵੀਂ ਜਮਾਤ ਦੇ ਇੰਚਾਰਜ ਨਵਨੀਤ ਕੌਰ, ਸਲਵਿੰਦਰ ਕੌਰ, ਸ਼ਮਸ਼ੇਰ ਸਿੰਘ ਕੁੱਕ, ਮਨਿੰਦਰ ਕੌਰ, ਸੁਖਜੀਤ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਨਵੇਂ ਅਕਾਦਮਿਕ ਸੈਸ਼ਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਅਗਲੀ ਖ਼ਬਰ ਸਿੱਖਵਾਲਾ ਕਾਲਜ ਵਿਖੇ ਮਾਤ ਭਾਸ਼ਾ ਸੰਬੰਧੀ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।