01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਿਮਿਟ ਕਾਲਜ ਵਿਖੇ ਰਾਸ਼ਟਰੀ ਸਾਇੰਸ ਦਿਵਸ ਮਨਾਇਆ

ਅਜੀਤ ਡੈਸਕ 03-03-2026
ਮਲੋਟ, 2 ਮਾਰਚ (ਰਣਜੀਤ ਸਿੰਘ ਪਾਟਿਲ/ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਅਪਲਾਇਡ ਸਾਇੰਸਿਜ਼ ਵਿਭਾਗ ਦੁਆਰਾ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ | ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪੋ੍ਰਗਰਾਮ ਦੇ ਕੋਆਰਡੀਨੇਟਰ ਡਾ. ਕਵਲਜੀਤ ਕੌਰ ਬਿੰਦਰਾ ਨੇ ਦੱਸਿਆ ਕਿ ਜਿੱਥੇ ਪੂਰੇ ਭਾਰਤ 'ਚ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ, ਉੱਥੇ ਹੀ ਮਿਮਿਟ ਵਿਖੇ ਵੀ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ | ਇਸ ਸਮਾਗਮ 'ਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਵਿਦਿਆਰਥੀਆਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ 'ਚ ਰੁਚੀ ਵਧਾਉਣ ਲਈ ਪੇ੍ਰਰਿਤ ਕੀਤਾ | ਸਮਾਗਮ ਵਿਚ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਸ਼ਿਵਾ ਬੀ.ਟੈੱਕ. ਕੰਪਿਊਟਰ ਨੇ ਪਹਿਲਾ, ਅਲੀਸ਼ਾ ਰਾਣੀ ਨੇ ਦੂਜਾ ਅਤੇ ਦੀਪਾਲੀ ਰਾਵਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਭਾਸ਼ਣ ਮੁਕਾਬਲਿਆਂ 'ਚ ਨੀਸ਼ਿਤਾ ਤੇ ਆਸਥਾ ਤਿਵਾੜੀ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ | ਧੀਰੇਨ ਚੌਧਰੀ ਨੇ ਸਾਇੰਸ ਦਿਵਸ 'ਤੇ ਕਵਿਤਾ ਪੇਸ਼ ਕੀਤੀ | ਇਸੇ ਤਰ੍ਹਾਂ ਮਕੈਨੀਕਲ ਵਿਭਾਗ ਦੇ ਆਨੰਦ ਕੁਮਾਰ ਨੇ ਵਿਗਿਆਨ ਦਿਵਸ 'ਤੇ ਗੀਤ ਪੇਸ਼ ਕੀਤਾ | ਇਸ ਮੌਕੇ ਸੌਮਿਆ, ਕਿ੍ਸ਼ਨਾ ਦਿਵੇਦੀ, ਪਲਕ ਤੇ ਸ਼ਾਹਿਦ ਨੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਪੈ੍ਰਜਨਟੇਸ਼ਨ ਦਿੱਤੀ | ਮੰਚ ਸੰਚਾਲਨ ਦੀ ਭੂਮਿਕਾ ਬੀ.ਟੈੱਕ. ਦੀਆਂ ਵਿਦਿਆਰਥਣਾਂ ਦੀਪਾਲੀ ਰਾਵਤ ਤੇ ਸ਼ਿਵਾ ਨੇ ਨਿਭਾਈ | ਪੋ੍ਰਗਰਾਮ ਦੇ ਅੰਤ 'ਚ ਅਯੋਵਨਪ੍ਰੀਤ ਕੌਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਕੋਆਰਡੀਨੇਟਰ ਡਾ. ਕਵਲਜੀਤ ਕੌਰ ਬਿੰਦਰਾ ਨੇ ਪੋ੍ਰਗਰਾਮ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਧੰਨਵਾਦ ਮਤੇ ਨਾਲ ਪੋ੍ਰਗਰਾਮ ਦੀ ਸਮਾਪਤੀ ਕੀਤੀ | ਡਾ. ਜਸਕਰਨ ਸਿੰਘ ਭੁੱਲਰ ਨੇ ਇਸ ਪੋ੍ਰਗਰਾਮ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਪੋ੍ਰਗਰਾਮ ਦੇ ਕੋਆਰਡੀਨੇਟਰ ਡਾ. ਕਵਲਜੀਤ ਕੌਰ ਬਿੰਦਰਾ ਤੇ ਕੋਆਰਡੀਨੇਟਰਾਂ ਉਪਨੀਤ ਕੌਰ, ਗਗਨਪ੍ਰੀਤ ਕੌਰ ਤੇ ਭਾਵਨਾ ਗੋਇਲ ਦੀ ਸ਼ਲਾਘਾ ਕੀਤੀ | ਇਸ ਮੌਕੇ ਅਪਲਾਇਡ ਸਾਇੰਸਿਜ਼ ਵਿਭਾਗ ਦੇ ਡਾ. ਅਸ਼ਵਨੀ ਬਾਂਸਲ, ਡਾ. ਮੋਹਿਤ ਕੁਮਾਰ, ਡਾ. ਰਾਜੀਵ ਜੈਨ, ਵੰਦਨਾ ਚੌਧਰੀ, ਮਮਤਾ ਗੋਇਲ, ਅਲੀਸ਼ਾ, ਸੁਨੀਲ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਕਾਕਾ ਬਰਾੜ ਵਲੋਂ ਬਰਕੰਦੀ ਰੋਡ 'ਤੇ ਸਿਵਲ ਹਸਪਤਾਲ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਨੂੰ ਪੁਨਰ ਸੁਰਜੀਤ ਕਰਨ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।