09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵੋਟਾਂ ਦੀ ਸ਼ਿਫ਼ਟਿੰਗ 'ਤੇ ਕਾਂਗਰਸੀਆਂ ਨੇ ਇਤਰਾਜ਼ ਜਤਾਇਆ <br/>

ਅਜੀਤ ਡੈਸਕ 12-05-2026
ਮਲੋਟ, 11 ਮਈ (ਪਾਟਿਲ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡਾਂ ਵਿਚ ਵੋਟਾਂ ਦੀ ਵੱਧ-ਘੱਟ ਅਤੇ ਸ਼ਿਫ਼ਟਿੰਗ ਦੇ ਮਾਮਲੇ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੀ ਟੀਮ ਵਲੋਂ ਐੱਸ.ਡੀ.ਐੱਮ. ਮਲੋਟ ਨਾਲ ਮੁਲਾਕਾਤ ਕਰਕੇ ਇਤਰਾਜ਼ ਪੱਤਰ ਸੌਂਪਿਆ | ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਨਵੀਂ ਵਾਰਡਬੰਦੀ ਅਤੇ ਨਵੇਂ ਨੋਟੀਫ਼ਿਕੇਸ਼ਨ ਦੀ ਆੜ ਵਿਚ ਸੱਤਾਧਾਰੀ ਧਿਰ ਨੂੰ ਫ਼ਾਇਦਾ ਪਹੁੰਚਾਉਣ ਦੀ ਨੀਅਤ ਨਾਲ ਵੋਟਰਾਂ ਦੀ ਗ਼ਲਤ ਤਰੀਕੇ ਨਾਲ ਸ਼ਿਫ਼ਟਿੰਗ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਹੋ ਰਹੀਆਂ ਨਵੀਆਂ ਵੋਟਰ ਲਿਸਟਾਂ ਵਿਚ ਸੰਬੰਧਿਤ ਅਧਿਕਾਰੀਆਂ ਅਤੇ ਬੀ.ਐੱਲ.ਓ. ਵਲੋਂ ਇਕ ਵਾਰਡ ਤੋਂ ਦੂਜੇ ਵਾਰਡ ਵਿਚ ਵੱਡੇ ਪੱਧਰ 'ਤੇ ਵੋਟਾਂ ਦੀ ਸ਼ਿਫ਼ਟਿੰਗ ਕੀਤੀ ਜਾ ਰਹੀ ਹੈ, ਜੋ ਨੋਟੀਫ਼ਿਕੇਸ਼ਨ ਤੇ ਕੋਰਟ ਦੇ ਹੁਕਮਾਂ ਦੇ ਉਲਟ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਤਬਦੀਲੀਆਂ ਨਕਸ਼ੇ ਦੀ ਹੱਦ ਤੋਂ ਬਾਹਰ ਹੋ ਕੇ ਵੀ ਕੀਤੀਆਂ ਜਾ ਰਹੀਆਂ ਹਨ, ਜੋ ਕਤਈ ਮਨਜ਼ੂਰਯੋਗ ਨਹੀਂ ਹਨ | ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਵਾਰਡਬੰਦੀ ਦੀ ਆੜ ਵਿਚ ਹੋ ਰਹੀ ਵੋਟਾਂ ਦੀ ਸ਼ਿਫ਼ਟਿੰਗ ਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਸ਼ਹਿਰ ਵਿਚ ਫਰੀ ਤੇ ਫੇਅਰ ਚੋਣਾਂ ਯਕੀਨੀ ਬਣਾਈਆਂ ਜਾ ਸਕਣ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਮਲੋਟ ਬਲਾਕ ਦੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਵਰਿੰਦਰ ਮੱਕੜ, ਅਸ਼ਵਨੀ ਖੇੜਾ, ਕੁਮਾਰ ਗੀਤ ਸੇਠੀ, ਮਾਸਟਰ ਜਸਪਾਲ ਸਿੰਘ, ਲੱਖਾ ਸਿੰਘ, ਲੂਨਾ ਰਾਮ, ਸੋਨੂ ਡਾਵਰ, ਲੀਲੂ ਰਾਮ, ਹੰਸਰਾਜ, ਪੂਰਨ, ਰਿੰਕੂ, ਪ੍ਰੇਮ ਰਾਜਪੂਤ ਅਤੇ ਰਮੇਸ਼ ਫੁਟੇਲਾ ਹਾਜ਼ਰ ਸਨ |

ਪਿਛਲੀ ਖ਼ਬਰ ਪਰਗਟ ਸਿੰਘ ਜੰਬਰ ਨੇ ਸਭ ਤੋਂ ਵੱਧ ਉਮਰ ਵਿਭਾਗੀ ਟੈਸਟ ਪਾਸ ਕੀਤਾ ਅਗਲੀ ਖ਼ਬਰ ਸੀ.ਐੱਨ.ਜੀ. ਕੈਂਟਰ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।