ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਗੁਰੂ ਗੋਬਿੰਦ ਸਿੰਘ ਪਾਰਕ ਕੋਟਕਪੂਰਾ ਰੋਡ ਤੋਂ ਸਬਜ਼ੀ ਮੰਡੀ ਨੂੰ ਜਾਂਦੀ ਸੜਕ 'ਤੇ ਲੱਗੇ ਕੂੜੇ ਦੇ ਢੇਰਾਂ ਕਰਕੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ | ਇਕ ਪਾਸੇ ਪਾਰਕ ਦੀ ਕੰਧ ਹੈ ਅਤੇ ਦੂਜੇ ਪਾਸੇ ਸਕੂਲ ਦੀ ਕੰਧ ਅਤੇ ਗੇਟ ਨੇੜੇ ਹੈ | ਪਾਰਕ ਵਿਚ ਵੱਡੀ ਗਿਣਤੀ 'ਚ ਸਵੇਰੇ-ਸ਼ਾਮ ਆਉਣ ਦੇ ਲੋਕਾਂ ਨੂੰ ਬਦਬੂ ਕਾਰਨ ਪ੍ਰੇਸ਼ਾਨੀ ਆਉਂਦੀ ਹੈ | ਸਕੂਲ ਜਾਣ ਵਾਲੇ ਵਿਦਿਆਰਥੀ ਵੀ ਇਸ ਢੇਰ ਕੋਲੋਂ ਰੁਮਾਲ ਨਾਲ ਨੱਕ ਢੱਕ ਕੇ ਲੰਘਣ ਲਈ ਮਜਬੂਰ ਹਨ | ਜ਼ਿਆਦਾ ਗਰਮੀ ਕਾਰਨ ਕੂੜੇ ਦੀ ਬਦਬੂ ਦੂਰ ਤੱਕ ਫ਼ੈਲ ਰਹੀ ਹੈ, ਜਿਸ ਕਰਕੇ ਬਿਮਾਰੀਆਂ ਫ਼ੈਲਣ ਦਾ ਵੀ ਖ਼ਤਰਾ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਤੋਂ ਕੂੜੇ ਦੇ ਢੇਰ ਤੁਰੰਤ ਚੁਕਵਾਏ ਜਾਣ, ਤਾਂ ਜੋ ਆ ਰਹੀ ਮੁਸ਼ਕਿਲ ਤੋਂ ਲੋਕ ਛੁਟਕਾਰਾ ਪਾ ਸਕਣ |