10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਲੋਟ ਵਿਖੇ ਘਰ ਵਿਚੋਂ ਸੋਨਾ ਅਤੇ ਨਕਦੀ ਚੋਰੀ

ਅਜੀਤ ਡੈਸਕ 12-05-2026
ਮਲੋਟ, 11 ਮਈ (ਅਜਮੇਰ ਸਿੰਘ ਬਰਾੜ)-ਮਲੋਟ ਦੇ ਗੁਰੂ ਰਵਿਦਾਸ ਨਗਰ ਦੀ ਗਲੀ ਨੰਬਰ 3 ਵਿਖੇ ਰਹਿਣ ਵਾਲੇ ਫ਼ੋਟੋਗ੍ਰਾਫ਼ਰ ਹਰਪ੍ਰੀਤ ਸਿੰਘ ਦੇ ਘਰ ਵਿਚੋਂ ਅਣਪਛਾਤੇ ਚੋਰ 12-13 ਤੋਲੇ ਸੋਨਾ ਅਤੇ 70 ਹਜ਼ਾਰ ਰੁਪਏ ਦੇ ਕਰੀਬ ਨਗਦ ਰਕਮ ਲਏ ਗਏ | ਇਸ ਸੰਬੰਧੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਪਿੰਡ ਡੱਬਵਾਲੀ ਢਾਬ ਵਿਖੇ ਕਿਸੇ ਸਮਾਗਮ ਵਿਚ ਸਵੇਰੇ 9:30 ਵਜੇ ਗਏ ਅਤੇ 12:30 ਵਜੇ ਵਾਪਸ ਆ ਗਏ, ਪਰ ਜਦੋਂ ਘਰ ਵਿਚ ਆਏ ਤਾਂ ਬਾਹਰਲੇ ਬੂਹੇ ਦਾ ਜਿੰਦਾ ਜਿੰਦਰਾ ਟੁੱਟਿਆ ਹੋਇਆ ਸੀ ਜਦਕਿ ਉਹ ਬਾਹਰਲੇ ਬੂਹੇ ਨੂੰ ਜਿੰਦਰਾ ਲਗਾ ਕੇ ਗਏ ਸਨ | ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਘਰ ਵਿਚ ਦੇਖਿਆ ਤਾਂ ਉਨ੍ਹਾਂ ਦੇ ਸਟੋਰ ਵਿਚ ਕਈ ਸੋਨੇ ਦੇ ਗਹਿਣੇ ਚੈਨ, ਛਾਪਾਂ, ਸੈਟ ਤੇ ਕੰਨਾਂ ਵਿਚ ਪਾਉਣ ਵਾਲੇ ਸੋਨੇ ਦੇ ਗਹਿਣੇ ਜੋ ਲਗਪਗ 12 ਤੋਲਿਆਂ ਤੋਂ ਵੱਧ ਸੀ, ਚੋਰ ਸੁੰਨਾ ਘਰ ਦੇਖ ਕੇ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਹ ਸਾਰਾ ਸਾਮਾਨ ਸਟੋਰ ਵਿਚ ਪਿਆ ਸੀ, ਜਿੱਥੇ ਅਲਮਾਰੀ ਨੂੰ ਜਿੰਦਰਾ ਲੱਗਿਆ ਹੋਇਆ ਸੀ | ਚੋਰ ਅਲਮਾਰੀ ਦੇ ਜਿੰਦਰੇ ਤੋੜ ਕੇ ਸੋਨਾ ਤੇ ਨਗਦੀ ਲੈ ਗਏ | ਹਰਪ੍ਰੀਤ ਸਿੰਘ ਨੇ ਇਸ ਸੰਬੰਧੀ ਥਾਣਾ ਸਿਟੀ ਮਲੋਟ ਦੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਪੁਲਿਸ ਵਲੋਂ ਚੋਰਾਂ ਨੂੰ ਭਾਲਣ ਦੇ ਯਤਨ ਕੀਤੇ ਜਾ ਰਹੇ ਹਨ | ਹਰਪ੍ਰੀਤ ਸਿੰਘ ਨੇ ਵੀ ਥਾਣਾ ਸਿਟੀ ਮਲੋਟ ਦੀ ਪੁਲਿਸ ਤੋਂ ਚੋਰਾਂ ਨੂੰ ਲੱਭਣ ਲਈ ਅਪੀਲ ਕੀਤੀ |
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਨੂੰ ਪੁਲਿਸ ਨੇ ਮੁੱਖ ਮੰਤਰੀ ਕੋਲ ਜਾਣ ਤੋਂ ਰੋਕਿਆ ਅਗਲੀ ਖ਼ਬਰ ਗਿੱਦੜਬਾਹਾ 'ਚ ਕੂੜੇ ਦੇ ਢੇਰ ਲੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।