10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਿਸਾਨ ਜਥੇਬੰਦੀਆਂ ਨੂੰ ਪੁਲਿਸ ਨੇ ਮੁੱਖ ਮੰਤਰੀ ਕੋਲ ਜਾਣ ਤੋਂ ਰੋਕਿਆ

ਅਜੀਤ ਡੈਸਕ 12-05-2026
ਗਿੱਦੜਬਾਹਾ, 11 ਮਈ (ਸ਼ਿਵਰਾਜ ਸਿੰਘ ਬਰਾੜ)-ਬੀਤੇ ਦਿਨ ਦੇਰ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਲਕੇ ਦੇ ਪਿੰਡ ਸਾਹਿਬਚੰਦ ਵਿਖੇ 'ਪਿੰਡ ਦੀ ਸੱਥ' ਪ੍ਰੋਗਰਾਮ ਰੱਖਿਆ ਗਿਆ ਸੀ | ਜਦੋਂ ਕੁਝ ਕਿਸਾਨ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਦੇ ਪੰਡਾਲ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਲੋਂ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ ਗਿਆ | ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਹਲਕੇ ਦੇ ਪਿੰਡ ਸਾਹਿਬਚੰਦ ਵਿਖੇ 'ਪਿੰਡ ਦੀ ਸੱਥ' ਪੋ੍ਰਗਰਾਮ ਰੱਖਿਆ ਗਿਆ ਸੀ | ਇਸ ਦੌਰਾਨ ਮੁੱਖ ਮੰਤਰੀ ਨੂੰ ਮਿਲਣ ਲਈ ਭਾਕਿਯੂ ਏਕਤਾ (ਸਿੱਧੂਪੁਰ), ਭਾਕਿਯੂ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਭਾਰਤ ਅਤੇ ਸਾਬਕਾ ਫ਼ੌਜੀਆਂ ਦੇ ਆਗੂ ਗੁਰਦੁਆਰਾ ਗੁਪਤਸਰ ਵਿਖੇ ਇਕੱਤਰ ਹੋ ਗਏ, ਜਿਸ ਦੀ ਭਿਣਕ ਪੁਲਿਸ ਨੂੰ ਲੱਗਣ ਉਪਰੰਤ ਵੱਡੀ ਗਿਣਤੀ ਪੁਲਿਸ ਅਧਿਕਾਰੀ ਤੇ ਕਰਮਚਾਰੀਆਂ ਵਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਨਾਕਾ ਲਗਾ ਲਿਆ ਗਿਆ, ਪ੍ਰੰਤੂ ਕਿਸਾਨ ਆਗੂ ਪਿੰਡ ਸਾਹਿਬਚੰਦ ਵੱਧ ਵਧਣ ਲੱਗੇ ਤਾਂ ਪੁਲਿਸ ਵਲੋਂ ਕਿਸਾਨ ਆਗੂਆਂ ਨੂੰ ਰੋਕਣਾ ਚਾਹਿਆ | ਕਿਸਾਨਾਂ ਆਗੂ ਅੱਗੇ ਵਧਣ ਲਈ ਬਜਿੱਦ ਰਹੇ ਅਤੇ ਖੇਤਾਂ ਵਿਚੋਂ ਹੁੰਦੇ ਹੋਏ ਅੱਗੇ ਵਧਣ ਲੱਗੇ, ਪ੍ਰੰਤੂ ਪੁਲਿਸ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਅੱਧ ਵਿਚਕਾਰ ਹੀ ਰੋਕ ਲਿਆ ਗਿਆ | ਕਿਸਾਨ ਆਗੂ ਕੁਲਦੀਪ ਸਿੰਘ ਨੇਤਾ ਕੋਟਭਾਈ ਅਤੇ ਠਾਣਾ ਸਿੰਘ ਖ਼ਾਲਸਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ 'ਪਿੰਡ ਦੀ ਸੱਥ' ਪ੍ਰੋਗਰਾਮ ਇਕ ਡਰਾਮਾ ਹੈ ਅਤੇ ਪੰਜਾਬ ਦੇ ਖ਼ਜ਼ਾਨੇ ਦਾ ਦੁਰਉਪਯੋਗ ਕਰ ਰਹੇ ਹਨ | ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸਿਰਫ਼ ਮੁੱਖ ਮੰਤਰੀ ਨੂੰ ੂ ਕੁਝ ਸਵਾਲ ਕਰਨੇ ਸੀ | ਮੁੱਖ ਮੰਤਰੀ ਵਲੋਂ ਜੇਕਰ ਆਮ ਲੋਕਾਂ ਨਾਲ ਮਿਲਣੀ ਕਰਨੀ ਹੀ ਹੈ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਿਲਣ ਤੋਂ ਕਿਉਂ ਭੱਜ ਰਹੇ ਹਨ | ਜੇਕਰ ਉਨ੍ਹਾਂ ਦਾ ਪ੍ਰੋਗਰਾਮ ਹੀ ਸੱਥ ਵਿਚ ਆਮ ਲੋਕਾਂ ਨੂੰ ਮਿਲਣ ਦਾ ਹੈ ਤਾਂ ਫ਼ਿਰ ਪਿੰਡ ਵਾਸੀਆਂ ਨਾਲ ਵੀ ਕੋਈ ਗੱਲ ਕਰਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ, ਉਹ ਸਿਰਫ਼ ਆਪਣੇ ਚੁਟਕਲੇ ਸੁਣਾ ਕੇ ਵਕਤ ਲੰਘਾ ਰਹੇ ਹਨ | ਕਿਸਾਨ ਆਗੂਆਂ ਨੇ ਦੱਸਿਆ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਆਪਣੀਆਂ ਗੱਡੀਆਂ ਵਿਚ ਬਿਠਾ ਕਿ ਪਿੰਡਾਂ ਦੀਆਂ ਗਲੀਆਂ ਵਿਚ ਚੱਕਰ ਕਢਵਾਏ ਗਏ ਅਤੇ ਦੇਰ ਸ਼ਾਮ ਨੂੰ ੂ ਛੱਡਿਆ ਗਿਆ | ਇਸ ਮੌਕੇ ਨਾਨਕ ਸਿੰਘ, ਜਸਵੰਤ ਸਿੰਘ, ਕਿਰਪਾਲ ਸਿੰਘ ਬਾਦੀਆਂ ਧਰਮੀ ਫ਼ੌਜੀ, ਅਵਤਰ ਸਿੰਘ ਫਕਰਸਰ ਜ਼ਿਲ੍ਹਾ ਆਗੂ ਸਾਬਕਾ ਫ਼ੌਜੀ ਯੂਨੀਅਨ, ਬਾਬਾ ਗੋਰਾ ਸਿੰਘ, ਬਲਜੀਤ ਸਿੰਘ, ਜਗਮੀਤ ਸਿੰਘ ਝੋਰੜ, ਤਰਸੇਮ ਸਿੰਘ, ਭਜਨ ਸਿੰਘ, ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਕਾਰਕੰੁਨ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਦੀਆਂ ਪਾਣੀ ਦੇ ਛਿੜਕਾਅ ਵਾਲੀਆਂ ਦੋਵੇਂ ਟੈਂਕੀਆਂ ਨਕਾਰਾ ਅਗਲੀ ਖ਼ਬਰ ਮਲੋਟ ਵਿਖੇ ਘਰ ਵਿਚੋਂ ਸੋਨਾ ਅਤੇ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।