ਫ਼ਰੀਦਕੋਟ, 15 ਮਈ (ਸਟਾਫ਼ ਰਿਪੋਰਟਰ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ (ਓ.ਐਸ.ਏ) ਵਲੋਂ ਪ੍ਰਧਾਨ ਤੇਜਿੰਦਰ ਸਿੰਘ ਮੌੜ ਆਈ.ਪੀ.ਐਸ. ਸਾਬਕਾ ਡੀ.ਆਈ.ਜੀ. ਪੰਜਾਬ ਪੁਲਿਸ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਾਲਜ ਦੀ ਨਵੀਂ ਪਿ੍ੰਸੀਪਲ ਪੂਜਾ ਭੱਲਾ ਨੂੰ ਜੀ ਆਇਆ ਆਖਦਿਆਂ ਫੁੱਲਕਾਰੀ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨ ਕੀਤਾ | ਇਸ ਮੌਕੇ ਸ. ਮੌੜ ਨੇ ਕਿਹਾ ਕਿ ਐਸੋਸੀਏਸ਼ਨ ਲਈ ਇਹ ਗੱਲ ਹੋਰ ਵੀ ਖ਼ੁਸ਼ੀ ਦੀ ਹੈ ਕਿ ਇਸੇ ਕਾਲਜ ਵਿਚ ਪ੍ਰੋਫੈਸਰੀ ਕਰਨ ਉਪਰੰਤ ਮੈਡਮ ਪੂਜਾ ਭੱਲਾ ਨੂੰ ਪਿ੍ੰਸੀਪਲ ਦੇ ਅਹੁਦੇ 'ਤੇ ਤੈਨਾਤ ਕੀਤਾ ਗਿਆ ਹੈ | ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਐਸ.ਐਸ. ਬਾਜਵਾ ਨੇ ਓਲਡ ਸਕੂਲ ਐਸੋਸੀਏਸ਼ਨ ਦੀਆਂ ਚੱਲ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਕਾਲਜ ਸਟਾਫ਼ ਦੇ ਮੈਂਬਰ ਪ੍ਰੋ. ਸ਼ਾਲਿਨੀ ਗਰਗ, ਪ੍ਰੋ. ਨਰਿੰਦਰਪਾਲ ਸਿੰਘ ਬਰਾੜ, ਪਿ੍ੰ. ਐਨ.ਕੇ ਗੁਪਤਾ, ਡਾ. ਐਸ.ਐਸ. ਬਰਾੜ, ਜਨਿੰਦਰ ਜੈਨ, ਐਡ. ਸ਼ਾਮ ਲਾਲ ਗਰਗ, ਰਵੀ ਸੇਠੀ, ਠੇਕੇਦਾਰ ਹਰਜਿੰਦਰ ਸਿੰਘ ਪੱਪੂ ਸੰਧੂ ਅਤੇ ਪ੍ਰੈੱਸ ਸਕੱਤਰ ਜਸਵੰਤ ਸਿੰਘ ਪੁਰਬਾ ਹਾਜ਼ਰ ਸਨ |