06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਿਵਲ ਹਸਪਤਾਲ ਵਿਖੇ ਬੱਚਿਆਂ 'ਚ ਹੋਣ ਵਾਲੀ ਟੀ.ਬੀ. ਦੀ ਬਿਮਾਰੀ ਸੰਬੰਧੀ ਮੀਟਿੰਗ ਹੋਈ

ਅਜੀਤ ਡੈਸਕ 16-05-2026
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਫ਼ਰੀਦਕੋਟ ਦੇ ਜ਼ਿਲ੍ਹਾ ਟੀ.ਬੀ. ਕਲੀਨਿਕ ਵਲੋਂ ਵਰਲਡ ਹੈਲਥ ਪਾਰਟਨਰਜ਼ ਅਤੇ ਸਾਥੀ ਸੰਸਥਾ ਦੇ ਸਹਿਯੋਗ ਅਤੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਸਰਵਦੀਪ ਸਿੰਘ ਰੋਮਾਣਾ ਦੀ ਅਗਵਾਈ 'ਚ ਟਰੇਨਿੰਗ ਅਨੈਕਸੀ ਹਾਲ ਵਿਖੇ ਬੱਚਿਆਂ ਦੇ ਵਿਚ ਹੋਣ ਵਾਲੀ ਟੀ.ਬੀ. ਸਬੰਧੀ ਮੀਟਿੰਗ ਹੋਈ | ਮੀਟਿੰਗ ਵਿਚ ਵਰਲਡ ਹੈਲਥ ਪਾਰਟਨਰਜ ਦੇ ਕੋਆਰਡੀਨੇਟਰ ਮਨਪ੍ਰੀਤ ਸਿੰਘ, ਹਰਦੀਪ ਕੌਰ ਐਸ.ਐਨ.ਐਮ, ਡਾ. ਮਲਕੀਤ ਸਿੰਘ ਟੀਬੀ ਅਤੇ ਛਾਤੀ ਰੋਗਾਂ ਦੇ ਮਾਹਿਰ, ਆਰਬੀਐਸਕੇ ਟੀਮ, ਆਸ਼ਾ ਕੋਆਰਡੀਨੇਟਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ, ਆਂਗਣਵਾੜੀ ਸੁਪਰਵਾਈਜ਼ਰ, ਟੀ.ਬੀ ਵਿਭਾਗ ਦਾ ਸਟਾਫ਼, ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਕੁਮਾਰ, ਲਖਵਿੰਦਰ ਸਿੰਘ ਕੈਂਥ, ਡਾ. ਪ੍ਰਭਦੀਪ ਸਿੰਘ ਚਾਵਲਾ ਹਾਜ਼ਰ ਸਨ | ਮੀਟਿੰਗ ਦਾ ਉਦੇਸ਼ ਬਾਲ ਟੀ.ਬੀ. ਦੇ ਲੱਛਣ, ਇਲਾਜ ਅਤੇ ਪ੍ਰਬੰਧਨ ਵਿਚ ਸਿਹਤ ਪੇਸ਼ੇਵਰਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣਾ ਸੀ ਅਤੇ ਬੱਚਿਆਂ ਵਿਚ ਹੋਣ ਵਾਲੀ ਟੀ.ਬੀ. ਦੇ ਲੱਛਣਾਂ, ਪਹਿਚਾਣ ਅਤੇ ਇਲਾਜ ਸਬੰਧੀ ਮਾਹਿਰਾਂ ਵਲੋਂ ਜਾਣਕਾਰੀ ਦੇਣਾ ਸੀ, ਤਾਂ ਜੋ ਬੱਚਿਆਂ ਵਿਚ ਵਧ ਰਹੀ ਟੀ.ਬੀ ਦੀ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕੇ | ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਛੋਟੇ ਬੱਚਿਆਂ ਵਿਚ ਟੀ.ਬੀ. ਦੀ ਬਿਮਾਰੀ ਦੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਕਿ ਛੋਟਾ ਬੱਚਾ ਲੱਛਣਾਂ ਸਬੰਧੀ ਦੱਸ ਨਹੀਂ ਸਕਦਾ ਅਤੇ ਉਸ ਦੇ ਸੈਂਪਲ ਲੈਣ ਵਿਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਜਿਸ ਕਾਰਨ ਬੱਚਿਆਂ ਰਾਹੀਂ ਟੀ.ਬੀ. ਦੀ ਬਿਮਾਰੀ ਦੇ ਹੋਰਨਾਂ ਤੱਕ ਫੈਲਣ ਦਾ ਖਤਰਾ ਵੱਧ ਜਾਂਦਾ ਹੈ | ਸੋ ਇਹ ਵਰਕਸ਼ਾਪ ਬਹੁਤ ਹੀ ਮਹੱਤਵ ਰੱਖਦੀ ਹੈ, ਜਿਸ ਰਾਹੀਂ ਸਿਹਤ ਸਟਾਫ਼ ਨੂੰ ਬੱਚਿਆਂ ਵਿਚ ਹੋਣ ਵਾਲੀ ਟੀ.ਬੀ. ਦੀ ਬਿਮਾਰੀ ਨਾਲ ਨਿਜੱਠਣ ਲਈ ਟਰੇਡ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਜ਼ੋਨਲ ਪੱਧਰੀ ਖੇਡਾਂ ਦੇ ਤਾਈਕਵਾਂਡੋ ਮੁਕਾਬਲੇ ਵਿਚ ਮੇਜ਼ਬਾਨ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਨੇ ਸਭ ਦਾ ਜਿੱ... ਅਗਲੀ ਖ਼ਬਰ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਪਿ੍ੰਸੀਪਲ ਪੂਜਾ ਭੱਲਾ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।