12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬੱਸ ਸਟੈਂਡ ਸਾਹਮਣੇ ਸੜਕ 'ਤੇ ਸਬਜ਼ੀਆਂ ਤੇ ਫ਼ਲਾਂ ਵਾਲੇ ਰੇਹੜੇ ਠੱਲ੍ਹਣ ਕਾਰਨ ਲਗਦਾ ਜਾਮ <br/>

ਅਜੀਤ ਡੈਸਕ 24-05-2026
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਬੱਸ ਸਟੈਂਡ ਦੇ ਸਾਹਮਣੇ ਪੇਸ਼ ਸਬਜ਼ੀਆਂ ਤੇ ਫ਼ਲਾਂ ਦੇ ਲੱਦੇ ਰੇਹੜੇ ਸੜਕ ਵਿਚਕਾਰ ਖੜ੍ਹੇ ਆਮ ਹੀ ਵੇਖੇ ਜਾ ਸਕਦੇ ਹਨ, ਜਿਸ ਕਾਰਨ ਜਦੋਂ ਬੱਸ ਸਟੈਂਡ ਵਿਚੋਂ ਬੱਸਾਂ ਬਾਹਰ ਨਿਕਲਦੀਆਂ ਹਨ ਜਾਂ ਇਸ ਸੜਕ 'ਤੇ ਮਲੋਟ ਤੇ ਹੋਰ ਸ਼ਹਿਰਾਂ ਨੂੰ ਆਵਾਜਾਈ ਜਾਂਦੀ ਹੈ ਤਾਂ ਬਹੁਤ ਵਾਰ ਜਾਮ ਲੱਗ ਜਾਂਦਾ ਹੈ | ਅਬੋਹਰ ਰੋਡ ਵਲੋਂ ਆਉਂਦੀਆਂ ਵੱਡੀਆਂ ਗੱਡੀਆਂ ਵੀ ਜਾਮ ਵਿਚ ਫਸਦੀਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਕ ਰਾਹਗੀਰ ਜਵੰਧ ਸਿੰਘ ਰੁਪਾਣਾ ਨੇ ਦੱਸਿਆ ਕਿ ਇਸ ਤਰ੍ਹਾਂ ਸੜਕ ਦੇ ਵਿਚਕਾਰ ਰੇਹੜੇ ਅੱਗੇ ਪਸ਼ੂ ਨੂੰ ਜੋੜ ਕੇ 45 ਡਿਗਰੀ ਤਾਪਮਾਨ ਵਿਚ ਲਗਾਤਾਰ ਰੋਕੀ ਰੱਖਣਾ ਵੀ ਪਸ਼ੂਆਂ 'ਤੇ ਅੱਤਿਆਚਾਰ ਹੈ, ਜੋ ਬਿਲਕੁਲ ਜਾਇਜ਼ ਨਹੀਂ ਹੈ | ਕਿਉਂਕਿ ਰੇਹੜੇ ਅੱਗੋਂ ਪਸ਼ੂ ਨੂੰ ਹਟਾ ਕੇ ਛਾਂਵੇ ਬੰਨਿ੍ਹਆ ਜਾਣਾ ਜ਼ਰੂਰੀ ਹੈ | ਆਸਪਾਸ ਦੇ ਲੋਕਾਂ ਤੇ ਰਾਹਗੀਰਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਸ ਸਟੈਂਡ ਸਾਹਮਣੇ ਆਵਾਜਾਈ ਨੂੰ ਨਿਯਮਤ ਰੂਪ ਵਿਚ ਚਾਲੂ ਰੱਖਣ ਲਈ ਸੜਕ ਦੇ ਵਿਚਕਾਰ ਰੋਕ ਕੇ ਜਾਂਦੇ ਫ਼ਲਾਂ ਤੇ ਸਬਜ਼ੀਆਂ ਵਾਲੇ ਰੇਹੜੇ ਪਾਸੇ ਕਰਵਾਏ ਜਾਣ ਅਤੇ ਸੜਕ ਦੇ ਵਿਚਕਾਰ ਰੁਕਣਾ ਬੰਦ ਕੀਤਾ ਜਾਵੇ | ਇਸ ਤੋਂ ਇਲਾਵਾ ਆਸਪਾਸ ਸੜਕ ਦੀ ਜਗ੍ਹਾ ਵਿਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਦੁਕਾਨਾਂ ਦੇ ਅੱਗੇ ਰੇਹੜੀਆਂ ਸੜਕ ਦੀ ਜਗ੍ਹਾ ਵਿਚ ਲੱਗ ਰਹੀਆਂ ਹਨ, ਜਿਸ ਕਰਕੇ ਆਵਾਜਾਈ ਵਿਚ ਵਿਘਨ ਪੈਂਦਾ ਹੈ | ਮਾਸਟਰ ਹਰਬੰਸ ਸਿੰਘ, ਅਮਨਦੀਪ ਸਿੰਘ ਕੰਗ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਦੇਵ ਸਿੰਘ ਕਾਨਿਆਂਵਾਲੀ, ਗੁਰਦਰਸ਼ਨ ਸਿੰਘ ਰੁਪਾਣਾ ਤੇ ਹੋਰ ਸਮਾਜ ਸੇਵਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਸੜਕ 'ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਸੜਕ ਵਿਚਕਾਰ ਕਿਸੇ ਵੀ ਰੇਹੜੇ ਜਾਂ ਹੋਰ ਰੇਹੜੀ ਨੂੰ ਨਾ ਰੁਕਣ ਦਿੱਤਾ ਜਾਵੇ |

ਪਿਛਲੀ ਖ਼ਬਰ ਟਾਂਕਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਦੀ ਚੋਣ 31 ਨੂੰ <br/> ਅਗਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਦੀ ਕੀਤੀ ਜਾਵੇ ਪਾਲਣਾ-ਵਧੀਕ ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।