ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ
ਕੋਟਕਪੂਰਾ, 10 ਅਗਸਤ (ਮੋਹਰ ਸਿੰਘ ਗਿੱਲ)-ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਕੋਟਕਪੂਰਾ ਵਲੋਂ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 370ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘20 ਸਵਾਲ-20 ਇਨਾਮ’ ਦਾ ਲੱਕੀ ਡਰਾਅ ਅਤੇ ਇਨਾਮ ਵੰਡ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ ਕੀਤਾ ਗਿਆ। ਸਮਾਗਮ ਦੀ ਆਰੰਭਤਾ ਜਸਨੀਤ ਕੌਰ ਦੁਆਰਾ ਸ਼ਬਦ ਨਾਲ ਹੋਈ।
ਕੋਟਕਪੂਰਾ, 10 ਅਗਸਤ (ਮੋਹਰ ਸਿੰਘ ਗਿੱਲ)-ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਕੋਟਕਪੂਰਾ ਵਲੋਂ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 370ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘20 ਸਵਾਲ-20 ਇਨਾਮ’ ਦਾ ਲੱਕੀ ਡਰਾਅ ਅਤੇ ਇਨਾਮ ਵੰਡ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ ਕੀਤਾ ਗਿਆ। ਸਮਾਗਮ ਦੀ ਆਰੰਭਤਾ ਜਸਨੀਤ ਕੌਰ ਦੁਆਰਾ ਸ਼ਬਦ ਨਾਲ ਹੋਈ। ਇਸ ਤੋਂ ਗੁਰਨਾਮ ਸਿੰਘ ਨੇ ਸ਼ਬਦ ਕਰੀਤਨ ਕੀਤਾ। ਤਵਨੀਸ਼ ਕੌਰ, ਗੁਰਮੀਤ ਕੌਰ, ਚੰਦਨਪ੍ਰੀਤ ਕੌਰ ਅਤੇ ਵਰਸੀਰਤ ਕੌਰ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਸੰਗਤ ਤੋਂ ਪੰਜ ਸ਼ਹੀਦਾਂ, ਪੰਜ ਜਰਨੈਲਾਂ, ਪੰਜ ਪਿਆਰਿਆਂ ਤੋਂ ਇਲਾਵਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੀਵਨ ਬਾਰੇ ਸਵਾਲ ਪੁੱਛੇ। ਪਹਿਲਾ ਡਰਾਅ ਗੁਰਮੀਤ ਕੌਰ, ਦੂਜਾ ਰਾਜਵਿੰਦਰ ਕੌਰ ਅਤੇ ਤੀਜਾ ਮੁਸਕਾਨ ਕੌਰ ਦੇ ਹਿੱਸੇ ਆਇਆ। ਗੌਰਵ, ਰਿਪਦਮਨ ਕੌਰ, ਸੁਖਵਿੰਦਰ ਕੌਰ, ਪਰਮਿੰਦਰ ਕੌਰ, ਏਕਮਪ੍ਰੀਤ ਕੌਰ, ਸੁਖਮਨਪ੍ਰੀਤ ਸਿੰਘ, ਵਰਸੀਰਤ ਕੌਰ, ਦਿਵਰੀਤ ਕੌਰ, ਬਲਵਿੰਦਰ ਕੌਰ, ਕੋਸ਼ਿਕਾ ਸਤੀਜਾ, ਰਵਨੀਸ਼ ਸਿੰਘ, ਸਹਿਜਪ੍ਰੀਤ ਕੌਰ, ਪਰਮਜੀਤ ਕੌਰ, ਕਰਨਦੀਪ ਸਿੰਘ, ਸੱਭਿਆ ਕਟਾਰੀਆ, ਅਕਾਸ਼ਦੀਪ ਸਿੰਘ ਅਤੇ ਨਵਦੀਪ ਕੌਰ ਸਮੇਤ ਵੀਹ ਇਨਾਮ ਡਰਾਅ ਰਾਹੀਂ ਕੱਢੇ ਗਏ। ਜੇਤੂ ਬੱਚਿਆਂ ਨੂੰ ਸਮਾਜ ਸੇਵੀ ਗੁਰਿੰਦਰ ਸਿੰਘ ਕੋਟਕਪੂਰਾ, ਬੱਬਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ, ਲੈਕਚਰਾਰ ਬਚਨ ਸਿੰਘ, ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਸਰਪ੍ਰਸਤ ਸੰਪੂਰਨ ਸਿੰਘ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਦੇ ਆਗੂ, ਰਵਿੰਦਰਪਾਲ ਸਿੰਘ ਅਰਨੇਜਾ, ਜਸਮੀਤ ਸਿੰਘ ਮੀਤਾ, ਬਲਕਾਰ ਸਿੰਘ ਅਤੇ ਰਣਜੀਤ ਸਿੰਘ ਬਿੱਲਾ ਨੇ ਸਨਮਾਨਿਤ ਕੀਤਾ। ਸਮਾਗਮ ਦੀ ਸਮਾਪਤੀ ਸਿਮਰਨ ਕਰਨ ਨਾਲ ਹੋਈ।