11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਾਦਿਕ ਵਿਖੇ ਬੀਬੀਆਂ ਨੇ ਉਤਸ਼ਾਹ ਨਾਲ ਮਨਾਈਆਂ ਤੀਆਂ ਤੀਜ ਦੀਆਂ

ਸਾਦਿਕ, 10 ਅਗਸਤ (ਆਰ. ਐਸ.

ਸਾਦਿਕ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਸਮੇਂ ਬੀਬਾ ਅਮਨਦੀਪ ਕੌਰ ਢਿੱਲੋਂ ਆਪਣੀਆਂ ਸਾਥਣਾਂ ਅਤੇ ਪਿੰਡ ਦੀਆਂ ਬੀਬੀਆਂ ਨਾਲ ਗਿੱਧਾ ਪਾਉਂਦੇ ਹੋਏ। ਤਸਵੀਰ : ਆਰ.ਐਸ.ਧੁੰਨਾ 11-08-2026
ਸਾਦਿਕ, 10 ਅਗਸਤ (ਆਰ. ਐਸ. ਧੁੰਨਾ)-ਪਿੰਡ ਸਾਦਿਕ ਦੇ ਵਾਸੀਆਂ ਨੇ ਸਾਂਝੀਵਾਲਤਾ ਦਾ ਸਬੂਤ ਦਿੰਦਿਆਂ ਇਸ ਵਾਰ ਤੀਆਂ ਤੀਜ ਦੀਆਂ ਦਾ ਤਿਉਹਾਰ ਸਾਂਝੇ ਤੌਰ ’ਤੇ ਖੇਡ ਸਟੇਡੀਅਮ ਸਾਦਿਕ ਵਿਖੇ ਉਤਸ਼ਾਹ ਨਾਲ ਮਨਾਇਆ। ਪਿੰਡ ਦੀਆਂ ਹਰ ਉਮਰ ਵਰਗ ਦੀਆਂ ਬੀਬੀਆਂ ਨੇ ਇਕ ਮੰਚ ’ਤੇ ਇਕੱਠੀਆਂ ਹੋ ਕੇ ਖੂਬ ਰੌਣਕਾਂ ਲਾਈਆਂ। ਭਾਂਵੇ ਇਸ ਵਾਰ ਇਸ ਸਮਾਗਮ ਨੂੰ ਸਿਆਸਤ ਤੋਂ ਦੂਰ ਰੱਖਿਆ ਗਿਆ ਸੀ ਪਰ ਫਿਰ ਵੀ ਬੀਬਾ ਅਮਨਦੀਪ ਕੌਰ ਢਿੱਲੋਂ ਸੁਪਤਨੀ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਬੀਬਾ ਕਿਰਨਦੀਪ ਕੌਰ ਔਲਖ ਸਾਬਕਾ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ, ਬੀਬਾ ਕਨੂੰ ਜਸੂਜਾ ਅਤੇ ਬੀਬਾ ਗਗਨਦੀਪ ਕੌਰ ਸੰਧੂ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਬੀਬੀਆਂ ਨੇ ਆਪੋ ਆਪਣੀ ਅਵਾਜ਼ ਵਿਚ ਰਿਵਾਇਤੀ ਸੱਭਿਆਚਾਰ ਦੀਆਂ ਬੋਲੀਆਂ ਪਾਈਆਂ। ਬੀਬਾ ਅਮਨਦੀਪ ਕੌਰ ਢਿੱਲੋਂ ਤੇ ਸਾਥਣਾਂ ਨੇ ਵੀ ਬੀਬੀਆਂ ਦੀਆਂ ਵੱਖ ਵੱਖ ਟੋਲੀਆਂ ਨਾਲ ਸੰਗੀਤ ਦੀਆਂ ਧੁੰਨਾ ’ਤੇ ਖੂਬ ਠੁਮਕੇ ਲਗਾਏ ਤੇ ਗਿੱਧਾ ਪਾਇਆ। ਇਸ ਮੌਕੇ ਬੀਬਾ ਅਮਨਦੀਪ ਕੌਰ ਢਿੱਲੋਂ ਨੇ ਕਿਹਾ ਕਿ ਤੀਆਂ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਰੰਗ ਹੈ ਤੇ ਇਸ ਦਿਨ ਦਾ ਸਾਰੀਆਂ ਬੀਬੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਤੇ ਨਵ ਵਿਆਹੀਆਂ ਕੁੜੀਆਂ ਆਪਣੇ ਸਹੁਰਿਆਂ ਤੋਂ ਆਪਣੇ ਪੇਕੇ ਪਿੰਡ ਆਉਂਦੀਆਂ ਹਨ ਤੇ ਤੀਆਂ ਦੇ ਪਿੜ ਵਿਚ ਆਪਣੀਆਂ ਸਖੀਆਂ ਸਹੇਲੀਆਂ ਨੂੰ ਮਿਲਦੀਆਂ ਹਨ ਤੇ ਇਸ ਰੰਗ ਨੂੰ ਸੰਭਾਲਣ ਦੀ ਲੋੜ ਹੈ ਤੇ ਇਸ ਵਿਰਸੇ ਨੂੰ ਸੰਭਾਲਣ ਲਈ ਅਜਿਹੇ ਸਮਾਗਮ ਹੋਣੇ ਜ਼ਰੂਰੀ ਹਨ ਤੇ ੳਨ੍ਹਾਂ ਬੀਬੀਆਂ ਅਤੇ ਪਿੰਡ ਵਾਸੀਆਂ ਨੂੰ ਤੀਆਂ ਦੀ ਵਧਾਈ ਦਿੱਤੀ। ਸਮਾਗਮ ਦੇ ਅਖੀਰ ਵਿਚ ਸਭਨਾਂ ਨੂੰ ਖੀਰ ਦਾ ਲੰਗਰ ਛਕਾਇਆ ਗਿਆ। ਟੈਂਟ ਅਤੇ ਸਾਊਂਡ ਦੀ ਸੇਵਾ ਬਲਜਿੰਦਰ ਸਿੰਘ ਭੁੱਲਰ ਵਲੋਂ ਨਿਭਾਈ ਗਈ। ਮੰਚ ਸੰਚਾਲਨ ਜੱਸਾ ਸਾਦਿਕ ਨੇ ਕੀਤਾ। ਇਸ ਮੌਕੇ ਸਰਪੰਚ ਦੀਸ਼ਾ ਸਿੰਘ, ਸਰਪੰਚ ਬਲਜਿੰਦਰ ਸਿੰਘ ਔਲਖ ਦੀਪ ਸਿੰਘ ਵਾਲਾ, ਸਾਬਕਾ ਚੇਅਰਮੈਨ ਦੀਪਕ ਕੁਮਾਰ ਸੋਨੂੰ, ਲਖਵਿੰਦਰ ਸਿੰਘ ਲੱਖਾ ਓਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਲਖਵੀਰ ਸਿੰਘ ਲੱਖਾ ਚੇਅਰਮੈਨ ਐਸ.ਸੀ.ਸੈੱਲ, ਮਨਦੀਪ ਸਿੰਘ ਸੰਧੂ, ਪੰਚ ਅੰਗਰੇਜ਼ ਸਿੰਘ, ਲਵਪ੍ਰੀਤ ਸਿੰਘ ਵਿੱਕੀ, ਡਾ. ਜਗਤਾਰ ਸਿੰਘ, ਸੁਖਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਸੰਧੂ, ਕੀਪਾ ਬਰਾੜ ਮਾਨੀ ਸਿੰਘ ਵਾਲਾ, ਨੰਬਰਦਾਰ ਗੁਰਪ੍ਰਸ਼ਾਦ ਸਿੰਘ, ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ, ਸੰਜੀਵ ਕੁਮਾਰ ਪਟਵਾਰੀ, ਅਸ਼ੋਕ ਕੁਮਾਰ ਨਰੂਲਾ, ਗੁਰਜੀਤ ਸਿੰਘ ਸੋਲੰਕੀ, ਸੁਖਪ੍ਰੀਤ ਸਿੰਘ ਢਿੱਲੋਂ, ਰੋਬਿਨ ਨਰੂਲਾ, ਸਾਬ ਸਾਦਿਕ, ਬੀਬਾ ਗੁਰਵਿੰਦਰ ਕੌਰ, ਬੀਬਾ ਮਨਿੰਦਰ ਕੌਰ, ਬੀਬਾ ਸੁਖਰਾਜ ਕੌਰ, ਬੀਬਾ ਯੋਗਿਤਾ, ਬੀਬਾ ਪੂਨਮ ਨਰੂਲਾ, ਬੀਬਾ ਪਰਵਿੰਦਰ ਕੌਰ, ਬੀਬਾ ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਬਰਗਾੜੀ ਨਿਵਾਸੀ ਸੁਖਮੰਦਰ ਸਿੰਘ ਖੱਟਰ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।