25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸ: ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਵਲੋਂ ਰੁੱਖਾਂ ਦੀ ਮੁਹਿੰਮ ਦਾ ਆਗਾਜ਼ <br/>

ਸ: ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਦੇ ਸੇਵਾਦਾਰ ਨਵਦੀਪ ਸਿੰਘ ਬੱਬੂ ਬਰਾੜ ਤੇ ਹੋਰ ਅਹੁਦੇਦਾਰ ਬੂਟਾ ਲਗਾਉਂਦੇ ਹੋਏ | ਅਜੀਤ ਤਸਵੀਰ <br/> 10-06-2026
ਫ਼ਰੀਦਕੋਟ, 9 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸ: ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਵਲੋਂ ਸਾਲ 2026 ਰੁੱਖ ਲਗਾਉਣ ਤੇ ਵੰਡਣ ਦੀ ਮੁਹਿੰਮ ਦੀ ਰਸਮੀਂ ਸ਼ੁਰੂਆਤ ਫ਼ਰੀਦਕੋਟ ਵਿਖੇ ਵਿਸ਼ਵ ਵਾਤਾਵਰਨ ਦਿਵਸ 'ਤੇ ਕੀਤੀ ਗਈ | ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਨਵਦੀਪ ਸਿੰਘ ਬੱਬੂ ਬਰਾੜ ਨੇ ਦੱਸਿਆ ਕਿ ਇਸ ਸਾਲ 21 ਹਜ਼ਾਰ ਬੂਟੇ ਲਗਾਏ ਤੇ ਵੰਡੇ ਜਾਣਗੇ | ਉਨ੍ਹਾਂ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੂਟੇ ਜੁਲਾਈ ਅਗਸਤ ਮਹੀਨੇ ਮੌਨਸੂਨ ਦੌਰਾਨ ਲਗਾਏ ਜਾਣਗੇ ਅਤੇ ਬਾਬਾ ਫ਼ਰੀਦ ਆਗਮਨ ਪੁਰਬ 'ਤੇ 21 ਤੋਂ 23 ਸਤੰਬਰ 2026 ਤੱਕ ਵਿਸ਼ੇਸ਼ ਸਟਾਲਾਂ 'ਤੇ ਵਾਤਾਵਰਨ ਪ੍ਰੇਮੀਆਂ ਨੂੰ ਵੰਡੇ ਜਾਣਗੇ | ਉਨ੍ਹਾਂ ਦੱਸਿਆ ਕਿ ਹੁਣ ਤੱਕ ਸੁਸਾਇਟੀ ਨੇ ਹਜ਼ਾਰਾਂ ਬੂਟੇ ਵੰਡੇ ਹਨ | ਇਸ ਦੇ ਨਾਲ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਬੂਟੇ ਲਗਾਉਣ ਤੱਕ ਹੀ ਸੀਮਤ ਨਾ ਰਹਿਣ ਸਗੋਂ ਉਨ੍ਹਾਂ ਦੇ ਰੁੱਖ ਬਣਨ ਤੱਕ ਉਨ੍ਹਾਂ ਦੀ ਸਾਂਭ ਸੰਭਾਲ ਕਰਨ | ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸੁਸਾਇਟੀ ਗੈਰ ਰਾਜਨੀਤਿਕ ਹੈ | ਇਸ ਦਾ ਕਾਰਜ ਖੇਤਰ ਸਮਾਜ ਸੇਵਾ ਤੱਕ ਸੀਮਤ ਹੈ | ਸੁਸਾਇਟੀ ਨੇ ਕਰੋਨਾ ਸਮੇਂ ਤੋਂ ਲੈ ਕੇ ਹੁਣ ਤੱਕ ਕਈ ਮੈਡੀਕਲ ਕੈਂਪ ਅਤੇ ਖ਼ੂਨਦਾਨ ਕੈਂਪ ਵੀ ਲਗਾ ਚੁੱਕੀ ਹੈ ਅਤੇ ਹਰ ਵਰੇ੍ਹ ਸ: ਅਵਤਾਰ ਸਿੰਘ ਬਰਾੜ ਦੀ ਯਾਦ ਵਿਚ ਇਹ ਸਮਾਗਮ ਕਰਦੀ ਹੈ | ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਬਚਾਉਣ ਲਈ ਹਰ ਮਨੁੱਖ ਨੂੰ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਐਮ.ਸੀ. ਪਿ੍ਤਪਾਲ ਸਿੰਘ ਭੰਡਾਰੀ, ਮਾਸਟਰ ਜਗਦੇਵ ਸਿੰਘ, ਡਾਕਟਰ ਜੰਗੀਰ ਸਿੰਘ, ਗਿੰਦਰਜੀਤ ਸਿੰਘ ਸੇਖੋਂ, ਸਾਗਰ, ਦੇਵ ਸਿੰਘ ਚਰਨ, ਮੱਘਰ ਸਿੰਘ ਖਾਲਸਾ, ਤਾਰਾ ਸਿੰਘ ਭੱਟੀ ਐਮ.ਸੀ, ਜਗਵਿੰਦਰ ਸਿੰਘ ਐਮ.ਸੀ, ਡਾ. ਕਸ਼ਮੀਰ ਸਿੰਘ, ਰਘਬੀਰ ਸਿੰਘ ਬੁਲਾਰਾ, ਜਸਪਾਲ ਸਿੰਘ ਬਰਾੜ, ਬਚਿੱਤਰ ਸਿੰਘ ਟੀਚਰ ਕਲੋਨੀ, ਡਬਲਜੀਤ ਸਿੰਘ ਧੌਂਸੀ, ਸ਼ਿਵਰਾਜ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਟਹਿਣਾ, ਮਹਿੰਦਰਪਾਲ ਸਿੰਘ ਮੂੰਗੀ, ਜਗਦੀਪ ਸਿੰਘ ਢਿੱਲੋ, ਹਰਦੀਪ ਸਿੰਘ ਹਨੀ, ਚਰਨਜੀਤ ਸ਼ਰਮਾ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਅÏਲਖ, ਸੇਵਕ ਸਿੰਘ, ਕੁਲਦੀਪ ਸਿੰਘ ਵੀਰੇਵਾਲਾ, ਅਮਰੀਕ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟਰੈਕਟਰ ਟਰਾਲੀ ਦੇ ਹੇਠਾਂ ਆਉਣ ਨਾਲ ਵਿਦਿਆਰਥੀ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਵਿਨੇ ਕੁਮਾਰ (ਸੋਨੀ ਬਾਂਸਲ) ਵਪਾਰ ਮੰਡਲ ਹਲਕਾ ਜੈਤੋ ਦੇ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।