09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਆਸ਼ਰਮ ਵਿਖੇ ਸਤਿਸੰਗ ਸਮਾਗਮ ਕਰਵਾਇਆ

ਅਜੀਤ ਡੈਸਕ 07-07-2026
ਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਰਣਜੀਤ ਸਿੰਘ ਢਿੱਲੋਂ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਵਿਸ਼ਾਲ ਨਗਰ ਸ੍ਰੀ ਮੁਕਤਸਰ ਸਾਹਿਬ ਆਸ਼ਰਮ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਸੁਨੀਤਾ ਭਾਰਤੀ ਨੇ ਕਿਹਾ ਕਿ ਪ੍ਰਮਾਤਮਾ ਸਰਵ-ਵਿਆਪੀ ਹੈ, ਉਸ ਤੋਂ ਅਲੱਗ ਇਸ ਸੰਸਾਰ ਦੇ ਅੰਦਰ ਕੁਝ ਵੀ ਨਹੀਂ ਹੈ। ਸ੍ਰਿਸ਼ਟੀ ਦੇ ਕਣ-ਕਣ ਵਿਚ ਉਹ ਸਮਾਇਆ ਹੋਇਆ ਹੈ। ਲੇਕਿਨ ਇਨਸਾਨ ਆਪਣੇ-ਆਪ ਨੂੰ ਸ੍ਰੇਸ਼ਟ ਸਮਝਦਾ ਹੈ। ਹੰਕਾਰ ਤੇ ਅਗਿਆਨਤਾ ਦੇ ਕਾਰਨ ਹੀ ਇਨਸਾਨ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਹਰੇਕ ਇਨਸਾਨ ਦੇ ਹਿਰਦੇ ਅੰਦਰ ਦਿਵਯਤਾ ਦਾ ਵਾਸ ਹੈ। ਬੁਰੇ ਤੋਂ ਬੁਰਾ ਇਨਸਾਨ ਵੀ ਇਸ ਤੋਂ ਅਛੂਤਾ ਨਹੀਂ ਹੈ। ਇਸ ਮੌਥੇ ਸਾਧਵੀ ਮਨਦੀਪ ਭਾਰਤੀ ਨੇ ਸੁਮਧੁਰ ਭਜਨਾਂ ਦਾ ਗਾਇਨ ਕੀਤਾ।
ਪਿਛਲੀ ਖ਼ਬਰ ਐੱਸ.ਆਈ.ਆਰ. ਪ੍ਰਕਿਰਿਆ ਅਧੀਨ ਸੌ ਫ਼ੀਸਦੀ ਡਿਜੀਟਾਈਜੇਸ਼ਨ ਦਾ ਕੰਮ ਮੁਕੰਮਲ ਕਰਨ ਵਾਲੇ ਬੀ.ਐੱਲ.ਓਜ਼. ਦਾ ਸਨਮਾਨ ਅਗਲੀ ਖ਼ਬਰ ਪਿੰਡ ਕੱਟਿਆਂਵਾਲੀ ਦੇ ਸਰਪੰਚ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।