09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵੋਟਾਂ ਦੀ ਸੁਧਾਈ ਦੀਆਂ ਸੂਚੀਆਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ

ਅਜੀਤ ਡੈਸਕ 22-07-2026
ਬਰਗਾੜੀ, 21 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਇਸ ਗੱਲ ਤੋਂ ਅਸੀਂ ਭਲੀ-ਭਾਂਤ ਵਾਕਫ਼ ਹਾਂ ਕਿ ਪਿਛਲੇ ਸਮੇਂ ਤੋਂ ਵੋਟਾਂ ਦੀ ਸੁਧਾਈ ਦਾ ਕੰਮ ਸਬੰਧਿਤ ਵਿਭਾਗ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਕੰਮ ਲਈ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਬੀ.ਐਲ.ਓ ਤੌਰ ’ਤੇ ਨਿਯੁਕਤ ਕੀਤਾ ਹੋਇਆ ਹੈ। ਇਹ ਕਰਮਚਾਰੀ ਕਿਸੇ ਸਾਂਝੀ ਥਾਂ ’ਤੇ ਬੈਠ ਕੇ ਜਾਂ ਲੋੜ ਪੈਣ ’ਤੇ ਘਰ-ਘਰ ਜਾ ਕੇ ਵੋਟਾਂ ਦੀ ਸੁਧਾਈ ਦਾ ਕੰਮ ਬੜੀ ਗੰਭੀਰਤਾ ਨਾਲ ਕਰ ਰਹੇ ਹਨ। ਹੁਣ ਇਹ ਕੰਮ ਲਗਪਗ ਨੇਪਰੇ ਚੜ੍ਹਨ ਵਾਲਾ ਹੈ। ਇਸ ਲੜੀ ਤਹਿਤ ਸੋਧੀਆਂ ਹੋਈਆਂ ਵੋਟਰ ਸੂਚੀਆਂ (ਏ.ਐਸ.ਡੀ.ਡੀ) ਨੂੰ ਅੰਤਿਮ ਰੂਪ ਦੇਣ ਲਈ 37 ਤੋਂ 40 ਨੰਬਰ ਬੂਥਾਂ ਦੀਆਂ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ ਲਈ ਬਰਗਾੜੀ ਵਿਖੇ ਤਾਇਨਾਤ ਬੀ.ਐਲ.ਓ ਅਤੇ ਬੀ.ਐਲ.ਏ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਹੋਈ। ਵੋਟਾਂ ਦੀ ਸੁਧਾਈ ਸਬੰਧੀ ਬੀ.ਐਲ.ਓ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਬੀ.ਐਲ.ਏ ਦੀ ਤਸੱਲੀ ਕਰਵਾਈ ਜਿਸ ’ਤੇ ਉਨ੍ਹਾਂ ਪੂਰਨ ਭਰੋਸਾ ਪ੍ਰਗਟ ਕੀਤਾ ਅਤੇ ਉਨ੍ਹਾਂ ਬਿਨ੍ਹਾਂ ਕਿਸੇ ਪੱਖਪਾਤ ਕਰਨ ਲਈ ਪ੍ਰਸੰਸਾ ਕੀਤੀ। ਇਸ ਮੌਕੇ ਬੀ.ਐਲ.ਓ ਜਗਮੋਹਣ ਸਿੰਘ ਢਿੱਲੋਂ, ਮਨਿੰਦਰ ਸ਼ਰਮਾ, ਰਾਜਿੰਦਰ ਸਿੰਘ ਬਰਾੜ, ਜਗਸੀਰ ਸਿੰਘ ਸੋਲੰਕੀ, ਬੀ.ਐਲ.ਏ ਡਾ. ਬਲਵਿੰਦਰ ਸਿੰਘ ਸਿਵੀਆਂ, ਗੁਰਦਿੱਤ ਸਿੰਘ ਢਿੱਲੋਂ, ਚਤੁਰ ਦਾਸ, ਕੁਲਵੰਤ ਸਿੰਘ, ਆਤਮਾ ਰਾਮ, ਗੁਰਸੇਵਕ ਸਿੰਘ, ਸੁਖਮੰਦਰ ਸਿੰਘ , ਬਲਜਿੰਦਰ ਸਿੰਘ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਐੱਮ.ਏ. ਪੰਜਾਬੀ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਨਗਰ ਕੌਂਸਲ ਮਲੋਟ ਦੀ ਪਹਿਲੀ ਮੀਟਿੰਗ ਵਿਕਾਸ ਕਾਰਜਾਂ ਲਈ ਅਹਿਮ ਮਤਿਆਂ ’ਤੇ ਲੱਗੀ ਮੋਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।