ਮਨੁੱਖੀ ਅਧਿਕਾਰ ਕਮਿਸ਼ਨ ਦੇ ਨੈਸ਼ਨਲ ਮੈਂਬਰ ਅੱਜ ਪਹੁੰਚਣਗੇ ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਮਨੁੱਖੀ ਅਧਿਕਾਰ ਕਮਿਸ਼ਨ ਦੇ ਨੈਸ਼ਨਲ ਪੱਧਰ ਦੇ ਮੈਂਬਰ ਪ੍ਰਿਯਾਂਕ ਕਾਨੂੰਗੋ 13 ਅਗਸਤ (ਵੀਰਵਾਰ) ਨੂੰ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਦੌਰੇ ’ਤੇ ਪਹੁੰਚ ਰਹੇ ਹਨ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ ਦੇ ਯਤਨਾਂ ਸਦਕਾ ਪ੍ਰਿਯਾਂਕ ਕਾਨੂੰਗੋ ਸ੍ਰੀ ਮੁਕਤਸਰ ਆ ਰਹੇ ਹਨ।
ਸ
ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਨਾਲ ਹੋਰ। ਅਜੀਤ ਤਸਵੀਰ
13-08-2026
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਮਨੁੱਖੀ ਅਧਿਕਾਰ ਕਮਿਸ਼ਨ ਦੇ ਨੈਸ਼ਨਲ ਪੱਧਰ ਦੇ ਮੈਂਬਰ ਪ੍ਰਿਯਾਂਕ ਕਾਨੂੰਗੋ 13 ਅਗਸਤ (ਵੀਰਵਾਰ) ਨੂੰ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਦੌਰੇ ’ਤੇ ਪਹੁੰਚ ਰਹੇ ਹਨ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ ਦੇ ਯਤਨਾਂ ਸਦਕਾ ਪ੍ਰਿਯਾਂਕ ਕਾਨੂੰਗੋ ਸ੍ਰੀ ਮੁਕਤਸਰ ਆ ਰਹੇ ਹਨ। ਇਸ ਸੰਬੰਧੀ ਗੋਰਾ ਪਠੇਲਾ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵਲੋਂ ਇਸ ਸਮੇਂ ਹੋਣ ਵਾਲੇ ਪ੍ਰੋਗਰਾਮਾਂ ਸੰਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਰਾ ਪਠੇਲਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਨੈਸ਼ਨਲ ਪੱਧਰ ਦੇ ਮੈਂਬਰ ਪ੍ਰਿਯਾਂਕ ਕਾਨੂੰਗੋ 13 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਵਿਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤੌਰ ’ਤੇ ਨੈਸ਼ਨਲ ਮੈਂਬਰ ਨੂੰ ਪੰਜਾਬ ਦੌਰੇ ’ਤੇ ਭੇਜਿਆ ਹੈ ਅਤੇ ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਲੋਕ ਆਪਣੀਆਂ ਵੱਖ-ਵੱਖ ਸਮੱਸਿਆਵਾਂ ਉਨ੍ਹਾਂ ਮੂਹਰੇ ਰੱਖ ਸਕਦੇ ਹਨ। ਮੈਂਬਰ ਪ੍ਰਿਯਾਂਕ ਕਾਨੂੰਗੋ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਗੇ। ਗੋਰਾ ਪਠੇਲਾ ਨੇ ਦੱਸਿਆ ਕਿ ਪ੍ਰਿਆਂਕ ਕਾਨੂੰਗੋ ਸਭ ਤੋਂ ਪਹਿਲਾ ਸਵੇਰੇ ਸਾਢੇ 9 ਵਜੇ ਕਾਨਿਆਂਵਾਲੀ ਕਲਾਂ ਵਿਖੇ ਪਹੁੰਚਣਗੇ। ਇਸ ਮਗਰੋਂ ਸਾਢੇ 10 ਵਜੇ ਥਾਂਦੇਵਾਲਾ, 1:30 ਵਜੇ ਰਣਜੀਤਗੜ੍ਹ ਪਹੁੰਚਣਗੇ। ਇਸ ਮਗਰੋਂ ਖੱਪਿਆਂਵਾਲੀ ਵਿਖੇ ਵੀ ਪ੍ਰੋਗਰਾਮ ਹੋਵੇਗਾ। ਸ਼ਾਮ ਨੂੰ ਪੰਜ ਵਜੇ ਮੌੜ ਰੋਡ ’ਤੇ ਵਾਈਸ ਪ੍ਰਧਾਨ ਅਖਿਲ ਭਾਰਤੀ ਦੇ ਗ੍ਰਹਿ ਵਿਖੇ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਮਗਰੋਂ ਸ਼ਾਮ ਕਰੀਬ ਛੇ ਵਜੇ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਪ੍ਰੋਗਰਾਮ ਹੋਵੇਗਾ। ਸੰਬੰਧਿਤ ਸਾਰੇ ਖੇਤਰਾਂ ਦੇ ਲੋਕ ਮੌਕੇ ’ਤੇ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ, ਮਨਰੇਗਾ, ਬੁਢਾਪਾ ਪੈਨਸ਼ਨ, ਪੁਲਿਸ ਅੱਤਿਆਚਾਰ ਸਮੇਤ ਹੋਰ ਮੰਗਾਂ ਤੇ ਮੁਸ਼ਕਿਲਾਂ ਉਨ੍ਹਾਂ ਮੂਹਰੇ ਰੱਖ ਸਕਦੇ ਹਨ, ਕਿਉਂਕਿ ਮੈਂਬਰ ਪ੍ਰਿਆਂਕ ਕਾਨੂੰਗੋ ਨਾਲ ਅਫ਼ਸਰ ਵੀ ਹੋਣਗੇ ਅਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਮੌਕੇ ’ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ। ਇਸ ਮੌਕੇ ਭਾਜਪਾ ਦੇ ਵਾਈਸ ਪ੍ਰਧਾਨ ਅਖਿਲ ਭਾਰਤੀ, ਵਾਈਸ ਪ੍ਰਧਾਨ ਮਨੀਸ ਧਮੀਜਾ, ਕਿਸਾਨ ਮੋਰਚਾ ਦੇ ਪ੍ਰਧਾਨ ਸ਼ਮਿੰਦਰ ਸਿੰਘ, ਜਨਰਲ ਸਕੱਤਰ ਨੀਟਾ ਤੰਵਰ ਵੀ ਮੌਜੂਦ ਸਨ।