ਗੁੱਡ ਸ਼ੈਫਰਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ ’ਚ ਜਿੱਤਿਆ ਸੋਨ ਤਗ਼ਮਾ
ਮਲੋਟ, 21 ਅਗਸਤ (ਪਾਟਿਲ)-ਗੁੱਡ ਸ਼ੈਫਰਡ ਪਬਲਿਕ ਸਕੂਲ ਪੰਨੀਵਾਲਾ ਫੱਤਾ ਮਲੋਟ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਦੇ ਅੰਡਰ-14 ਕਬੱਡੀ ਨੈਸ਼ਨਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਜਸਪਾਲ ਸਿੰਘ ਸ਼ੇਰੇਵਾਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਹ ਮਾਣਮੱਤੀ ਪ੍ਰਾਪਤੀ ਹਾਸਿਲ ਕੀਤੀ।
ਕਬੱਡੀ ’ਚ ਮੋਹਰੀ ਰਹੇ ਗੁੱਡ ਸ਼ੈਫਰਡ ਪਬਲਿਕ ਸਕੂਲ ਪੰਨੀਵਾਲਾ ਫੱਤਾ ਦੇ ਵਿਦਿਆਰਥੀ। ਤਸਵੀਰ: ਪਾਟਿਲ
22-08-2026