19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪਿੰਡ ਤਾਮਕੋਟ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਉਸ ਦੇ ਭਰਾ ਖ਼ਿਲਾਫ਼ ਮਾਮਲਾ ਦਰਜ

ਰੁਪਾਣਾ, 18 ਸਤੰਬਰ (ਜਗਜੀਤ ਸਿੰਘ)-ਪਿੰਡ ਤਾਮਕੋਟ ਦੇ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਪ੍ਰਧਾਨ ਹਰਗੋਬਿੰਦ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸੁਖਚੈਨ ਸਿੰਘ ਦੀ ਪਿਛਲੇ ਦਿਨਾਂ ਤੋਂ ਆਪਸੀ ਕਿਸੇ ਗੱਲਬਾਤ ਨੂੰ ਲੈ ਕੇ ਨਾਰਾਜ਼ਗੀ ਚੱਲ ਰਹੀ ਸੀ। ਇਸ ਨੂੰ ਲੈ ਕੇ ਉਸ ਵਕਤ ਗੰਭੀਰ ਸਥਿਤੀ ਹੋ ਗਈ, ਜਦ ਕਮੇਟੀ ਪ੍ਰਧਾਨ ਹਰਗੋਬਿੰਦ ਸਿੰਘ ਨੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਸਵੇਰੇ ਦੇਗ ਵੰਡਣ ਸਮੇਂ ਗ੍ਰੰਥੀ ਸੁਖਚੈਨ ਸਿੰਘ ਤੇ ਸੇਵਾਦਾਰ ਦੀ ਗ਼ੁੱਸੇ ਵਿਚ ਆ ਕੇ ਪੱਗ ਉਤਾਰ ਦਿੱਤੀ।

ਅਜੀਤ ਡੈਸਕ 19-09-2026
ਰੁਪਾਣਾ, 18 ਸਤੰਬਰ (ਜਗਜੀਤ ਸਿੰਘ)-ਪਿੰਡ ਤਾਮਕੋਟ ਦੇ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਪ੍ਰਧਾਨ ਹਰਗੋਬਿੰਦ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸੁਖਚੈਨ ਸਿੰਘ ਦੀ ਪਿਛਲੇ ਦਿਨਾਂ ਤੋਂ ਆਪਸੀ ਕਿਸੇ ਗੱਲਬਾਤ ਨੂੰ ਲੈ ਕੇ ਨਾਰਾਜ਼ਗੀ ਚੱਲ ਰਹੀ ਸੀ। ਇਸ ਨੂੰ ਲੈ ਕੇ ਉਸ ਵਕਤ ਗੰਭੀਰ ਸਥਿਤੀ ਹੋ ਗਈ, ਜਦ ਕਮੇਟੀ ਪ੍ਰਧਾਨ ਹਰਗੋਬਿੰਦ ਸਿੰਘ ਨੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਸਵੇਰੇ ਦੇਗ ਵੰਡਣ ਸਮੇਂ ਗ੍ਰੰਥੀ ਸੁਖਚੈਨ ਸਿੰਘ ਤੇ ਸੇਵਾਦਾਰ ਦੀ ਗ਼ੁੱਸੇ ਵਿਚ ਆ ਕੇ ਪੱਗ ਉਤਾਰ ਦਿੱਤੀ। ਜਦ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਮਿਲੀ, ਤਾਂ ਉਹ ਗੁਰਦੁਆਰਾ ਸਾਹਿਬ ਵਿਚ ਇਕੱਠੇ ਹੋਏ। ਇਸ ਮੌਕੇ ਕਮੇਟੀ ਪ੍ਰਧਾਨ ਨੇ ਹੋਰ ਗ਼ੁੱਸੇ ਵਿਚ ਆ ਗ਼ਲਤ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਪੁਲਿਸ ਪਾਰਟੀ ਨੂੰ ਦਿੱਤੀ। ਜਾਣਕਾਰੀ ਮਿਲਣ ’ਤੇ ਪੁਲਿਸ ਅਫ਼ਸਰ ਹਰਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਹੈੱਡ ਗ੍ਰੰਥੀ ਤੇ ਪ੍ਰਧਾਨ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਥਾਣਾ ਲੱਖੇਵਾਲੀ ਵਿਚ ਬੁਲਾਇਆ। ਪੁਲਿਸ ਵਲੋਂ ਗ੍ਰੰਥੀ ਸੁਖਚੈਨ ਸਿੰਘ ਤੇ ਪਿੰਡ ਵਾਸੀਆਂ ਦੇ ਬਿਆਨਾਂ ’ਤੇ ਪ੍ਰਧਾਨ ਹਰਗੋਬਿੰਦ ਸਿੰਘ ਤੇ ਉਸ ਦੇ ਭਰਾ ਜਗਜੀਤ ਸਿੰਘ ਉਰਫ਼ ਭੋਲੂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਪੁਲਿਸ ਵਲੋਂ ਜ਼ਿਲ੍ਹਾ ਸੁਧਾਰ ਘਰ ’ਚ ਅਚਨਚੇਤ ਸਰਚ ਅਭਿਆਨ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਵਿਰੋਧੀ ਗਤੀਵਿਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।