19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਐੱਸ.ਬੀ.ਆਈ. ਬੈਂਕ ਨੇ ਗਿੱਦੜਬਾਹਾ ਸਕੂਲ ਨੂੰ ਲੋੜੀਂਦਾ ਸਾਮਾਨ ਦਿੱਤਾ

ਗਿੱਦੜਬਾਹਾ , 18 ਸਤੰਬਰ ( ਸ਼ਿਵਰਾਜ ਸਿੰਘ ਬਰਾੜ )- ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਬਾਹਾ ਬਰਾਂਚ -2 ਨੂੰ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਗਿੱਦੜਬਾਹਾ ਵਲੋਂ ਵੱਖ - ਵੱਖ ਪ੍ਰਕਾਰ ਦਾ ਸਕੂਲ ਵਰਤੋਂ ਵਾਲਾ ਸਾਮਾਨ ਦਿੱਤਾ ਗਿਆ । ਇਸ ਮੌਕੇ ਮਨੋਜ ਮਿੱਤਲ ਰਿਜਨਲ ਮੈਨੇਜਰ ਸ੍ਰੀ ਮੁਕਤਸਰ ਸਾਹਿਬ , ਬਰਾਂਚ ਗਿੱਦੜਬਾਹਾ ਦੇ ਮੈਨੇਜਰ ਕੁਲਦੀਪ ਸਿੰਘ ਮਦਾਨ ਨੇ ਕਿਹਾ ਕਿ ਬੈਂਕ ਵਲੋਂ ਸਮੇਂ - ਸਮੇਂ ’ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ।

ਅਜੀਤ ਡੈਸਕ 19-09-2026
ਗਿੱਦੜਬਾਹਾ , 18 ਸਤੰਬਰ ( ਸ਼ਿਵਰਾਜ ਸਿੰਘ ਬਰਾੜ )- ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਬਾਹਾ ਬਰਾਂਚ -2 ਨੂੰ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਗਿੱਦੜਬਾਹਾ ਵਲੋਂ ਵੱਖ - ਵੱਖ ਪ੍ਰਕਾਰ ਦਾ ਸਕੂਲ ਵਰਤੋਂ ਵਾਲਾ ਸਾਮਾਨ ਦਿੱਤਾ ਗਿਆ । ਇਸ ਮੌਕੇ ਮਨੋਜ ਮਿੱਤਲ ਰਿਜਨਲ ਮੈਨੇਜਰ ਸ੍ਰੀ ਮੁਕਤਸਰ ਸਾਹਿਬ , ਬਰਾਂਚ ਗਿੱਦੜਬਾਹਾ ਦੇ ਮੈਨੇਜਰ ਕੁਲਦੀਪ ਸਿੰਘ ਮਦਾਨ ਨੇ ਕਿਹਾ ਕਿ ਬੈਂਕ ਵਲੋਂ ਸਮੇਂ - ਸਮੇਂ ’ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ । ਹਰ ਮੁਸੀਬਤ ਜਾਂ ਕੁਦਰਤੀ ਆਫ਼ਤਾਂ ਦੌਰਾਨ ਉਹ ਹਮੇਸ਼ਾ ਹੀ ਸਮਾਜ ਦੇ ਨਾਲ ਖੜੇ੍ਹ ਰਹਿੰਦੇ ਹਨ । ਬੈਂਕ ਅਕਸਰ ਹੀ ਸਮੇਂ - ਸਮੇਂ ’ ਤੇ ਆਪਣੀ ਕਮਾਈ ਵਿਚੋਂ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ । ਉਨ੍ਹਾਂ ਵਲੋਂ ਕੁਝ ਸਕੂਲਾਂ ਵਿਚ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ । ਇਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਬਾਹਾ ਬਰਾਂਚ -2 ਨੂੰ ਇਕ ਆਰ . ਓ ., 10 ਪੱਖੇ , 6 ਕੁਰਸੀਆਂ , ਇਕ ਇਨਵਰਟਰ ਸਮੇਤ ਦੋ ਬੈਟਰੀਆਂ ਦਿੱਤੀਆਂ ਗਈਆਂ ਹਨ । ਬੀ . ਪੀ . ਈ . ਓ . ਬਲਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਬੈਂਕ ਦੇ ਅਧਿਕਾਰੀਆਂ ਵਲੋਂ ਜੋ ਬੱਚਿਆਂ ਦੀ ਸਹੂਲਤ ਲਈ ਸਾਮਾਨ ਦਿੱਤਾ ਗਿਆ ਹੈ , ਇਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ । ਇਸ ਮੌਕੇ ਕੈਸ਼ ਅਫ਼ਸਰ ਅਲਕਾ ਰਾਣੀ , ਪਰਮਿੰਦਰ ਸਿੰਘ , ਸੁਰਜੀਤ ਸਿੰਘ , ਮੁੱਖ ਅਧਿਆਪਕਾ ਬਲਵਿੰਦਰ ਕੌਰ , ਸਮੂਹ ਸਟਾਫ਼ ਹਾਜ਼ਰ ਸੀ ।
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬੋਹਾ ਦੇ ਖਿਡਾਰੀਆਂ ਨੇ ਸੂਬਾ ਪੱਧਰੀ ਸ਼ੂਟਿੰਗ ਮੁਕਾਬਲਿਆਂ ’ਚੋਂ 4 ਤਗਮੇ ਜਿੱਤੇ ਅਗਲੀ ਖ਼ਬਰ ਮੁਕਤਸਰ ਗੈਸ ਸੈਂਟਰ ਨੂੰ ਬੀ. ਪੀ. ਸੀ. ਐੱਲ. ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।