ਫਤਹਿ ਬਾਦਲ ਵਲੋਂ ਲੰਬੀ ਹਲਕੇ ’ਚ ਲੜੀਵਾਰ ਸਿਹਤ ਜਾਂਚ ਤੇ ਖ਼ੂਨਦਾਨ ਕੈਂਪਾਂ ਦਾ ਆਗਾਜ਼
ਮੰਡੀ ਕਿੱਲਿਆਂਵਾਲੀ, 3 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਸਹਿ-ਸੰਯੋਜਕ ਫਤਹਿ ਸਿੰਘ ਬਾਦਲ ਵਲੋਂ ਲੰਬੀ ਹਲਕੇ ਵਿਚ ਲੜੀਵਾਰ ਸਿਹਤ ਜਾਂਚ ਅਤੇ ਖ਼ੂਨਦਾਨ ਕੈਂਪਾਂ ਦਾ ਆਗਾਜ਼ ਕੀਤਾ ਗਿਆ। ਇਸ ਤਹਿਤ ਪਿੰਡ ਪੰਨੀਵਾਲਾ ਫੱਤਾ ਵਿਖੇ ਸਰਾਵਾਂ ਜ਼ੈਲ ਦੇ ਸੱਤ ਪਿੰਡਾਂ ’ਤੇ ਆਧਾਰਿਤ ਲਗਾਏ ਪਹਿਲੇ ਸਿਹਤ ਜਾਂਚ ਤੇ ਖ਼ੂਨਦਾਨ ਕੈਂਪ ਵਿਚ ਅੱਖਾਂ, ਹੱਡੀਆਂ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵਲੋਂ 1130 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦਕਿ 40 ਜਣਿਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ।
ਮੰਡੀ ਕਿੱਲਿਆਂਵਾਲੀ, 3 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਸਹਿ-ਸੰਯੋਜਕ ਫਤਹਿ ਸਿੰਘ ਬਾਦਲ ਵਲੋਂ ਲੰਬੀ ਹਲਕੇ ਵਿਚ ਲੜੀਵਾਰ ਸਿਹਤ ਜਾਂਚ ਅਤੇ ਖ਼ੂਨਦਾਨ ਕੈਂਪਾਂ ਦਾ ਆਗਾਜ਼ ਕੀਤਾ ਗਿਆ। ਇਸ ਤਹਿਤ ਪਿੰਡ ਪੰਨੀਵਾਲਾ ਫੱਤਾ ਵਿਖੇ ਸਰਾਵਾਂ ਜ਼ੈਲ ਦੇ ਸੱਤ ਪਿੰਡਾਂ ’ਤੇ ਆਧਾਰਿਤ ਲਗਾਏ ਪਹਿਲੇ ਸਿਹਤ ਜਾਂਚ ਤੇ ਖ਼ੂਨਦਾਨ ਕੈਂਪ ਵਿਚ ਅੱਖਾਂ, ਹੱਡੀਆਂ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵਲੋਂ 1130 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦਕਿ 40 ਜਣਿਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਫਤਹਿ ਸਿੰਘ ਬਾਦਲ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਰਾਸ਼ਟਰ ਪਿਤਾ ਦੇ ਲੋਕ ਸੇਵਾ ਦੇ ਫਲਸਫੇ ਤਹਿਤ ਹੀ ਲੰਬੀ ਹਲਕੇ ਵਿਚ ਸਿਹਤ ਜਾਂਚ ਕੈਂਪਾਂ ਦੀ ਲੜੀ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਤਹਿਤ ਆਗਾਮੀ ਦਿਨਾਂ ’ਚ ਹਲਕੇ ਦੇ ਪਿੰਡਾਂ ਵਿਚ ਸਿਹਤ ਜਾਂਚ ਅਤੇ ਖ਼ੂਨਦਾਨ ਕੈਂਪ ਲਗਾਏ ਜਾਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਭਾਈ ਜਸ਼ਨਦੀਪ ਸਿੰਘ ਚਹਿਲ ਨੇ ਫਤਹਿ ਸਿੰਘ ਬਾਦਲ ਵਲੋਂ ਉਲੀਕੀ ਲੜੀਵਾਰ ਸਿਹਤ ਜਾਂਚ ਕੈਂਪਾਂ ਦੀ ਸ਼ਲਾਘਾ ਕੀਤੀ। ਫਤਹਿ ਬਾਦਲ ਦੀ ਸਮੁੱਚੀ ਟੀਮ ਅਤੇ ਪੰਨੀਵਾਲਾ ਦੇ ਜਟਾਣਾ ਪਰਿਵਾਰ ਵਲੋਂ ਕੈਂਪ ਦੀ ਸਫ਼ਲਤਾ ਵਿਚ ਸੁਚੱਜੀ ਭੂਮਿਕਾ ਨਿਭਾਈ ਗਈ। ਪਿੰਡ ਮਹਿਣਾ, ਭਾਗੂ, ਅਤੇ ਮਾਨ ਤੋਂ ਕਾਂਗਰਸੀ ਵਰਕਰ ਬਤੌਰ ਵਲੰਟੀਅਰ ਵੀ ਕੈਂਪ ਵਿਚ ਪੁੱਜੇ। ਇਸ ਮੌਕੇ ਸਾਬਕਾ ਟਰਾਂਸਪੋਰਟ ਮੰਤਰੀ ਮਰਹੂਮ ਹਰਦੀਪਇੰਦਰ ਸਿੰਘ ਬਾਦਲ ਦੇ ਦੋਹਤੇ ਜੈਵੀਰ ਸਿੰਘ ਸੇਖੋਂ, ਨਿਹਾਲ ਸਿੰਘ ਢਿੱਲੋਂ, ਗਗਨਦੀਪ ਸਿੰਘ ਬੌਬੀ, ਬਹਾਦਰ ਸਿੰਘ ਗਰੇਵਾਲ, ਸੁਧੀਰ ਭਾਧੂ ਅਬੋਹਰ, ਪੰਜਾਬ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਰਨਦੀਪ ਸਿੰਘ ਬਾਂਮ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਜਗਤਪਾਲ ਸਿੰਘ ਚੱਕ ਸ਼ੇਰੇਵਾਲਾ, ਹਲਕਾ ਲੰਬੀ ਯੂਥ ਕਾਂਗਰਸ ਪ੍ਰਧਾਨ ਲਖਵਿੰਦਰ ਸਿੰਘ ਚੰਨੂੰ, ਸੰਨੀ ਭੁੱਲਰ, ਪਰਮਜੀਤ ਸਿੰਘ ਕੰਦੂਖੇੜਾ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ।