16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਗਿੱਦੜਬਾਹਾ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਕਾਰਨ ਸੁੰਗੜਨ ਲੱਗੀਆਂ ਸੜਕਾਂ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ

ਗਿੱਦੜਬਾਹਾ, 15 ਨਵੰਬਰ (ਸ਼ਿਵਰਾਜ ਸਿੰਘ ਬਰਾੜ)- ਗਿੱਦੜਬਾਹਾ ਸ਼ਹਿਰ ਅੰਦਰ ਸੜਕਾਂ ’ਤੇ ਕੀਤੇ ਜਾ ਰਹੇ ਧੜੱਲੇ ਨਾਲ ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦੀਆ ਸੜਕਾਂ ਸੁੰਗੜ ਗਈਆਂ ਹਨ। ਜਿਸ ਨੇ ਚਿਰਾਂ ਪੁਰਾਣੇ ਖੁੱਲ੍ਹੇ ਅਤੇ ਸੁੰਦਰ ਬਾਜ਼ਾਰਾਂ ਵਜੋਂ ਜਾਣੇ ਜਾਂਦੇ ਇਸ ਸ਼ਹਿਰ ਨੂੰ ਗ੍ਰਹਿਣ ਲਗਾ ਦਿੱਤਾ ਹੈ ।

ਅਜੀਤ ਡੈਸਕ 16-11-2026
ਗਿੱਦੜਬਾਹਾ, 15 ਨਵੰਬਰ (ਸ਼ਿਵਰਾਜ ਸਿੰਘ ਬਰਾੜ)- ਗਿੱਦੜਬਾਹਾ ਸ਼ਹਿਰ ਅੰਦਰ ਸੜਕਾਂ ’ਤੇ ਕੀਤੇ ਜਾ ਰਹੇ ਧੜੱਲੇ ਨਾਲ ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦੀਆ ਸੜਕਾਂ ਸੁੰਗੜ ਗਈਆਂ ਹਨ। ਜਿਸ ਨੇ ਚਿਰਾਂ ਪੁਰਾਣੇ ਖੁੱਲ੍ਹੇ ਅਤੇ ਸੁੰਦਰ ਬਾਜ਼ਾਰਾਂ ਵਜੋਂ ਜਾਣੇ ਜਾਂਦੇ ਇਸ ਸ਼ਹਿਰ ਨੂੰ ਗ੍ਰਹਿਣ ਲਗਾ ਦਿੱਤਾ ਹੈ । ਕੋਈ ਸਮਾਂ ਸੀ ਕਿ ਸਾਰਾ ਸ਼ਹਿਰ ਕਿਲ੍ਹੇ ਵਾਂਗ ਚੁਫੇਰਿਓ ਬੰਦ, ਖੁੱਲ੍ਹੀਆਂ ਸੜਕਾਂ ਤੇ ਸਾਫ਼ ਸੁਥਰੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਸਮੇਂ ਦੇ ਬਦਲਾਅ ਕਾਰਨ ਸ਼ਹਿਰ ਦਾ ਹੋਰ ਚੁਫੇਰੇ ਵਿਸਥਾਰ ਹੋ ਗਿਆ। ਦੁਕਾਨਦਾਰਾਂ ਵਲੋਂ ਸੜਕਾਂ ’ਤੇ ਆਪਣਾ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੋਣ ਲੱਗ ਪਈ। ਰੇਹੜੀਆਂ ਖੜ੍ਹਾ ਕਰਨ ਲਈ ਕੋਈ ਪ੍ਰਬੰਧ ਨਹੀਂ ਹਨ ਅਤੇ ਸੜਕਾਂ ’ਤੇ ਹੀ ਖੜ੍ਹੀਆਂ ਰੇਹੜੀਆਂ ਟ੍ਰੈਫ਼ਿਕ ਵਿਚ ਵਿਘਨ ਪਾ ਰਹੀਆਂ ਹਨ। ਲੰਬੀ ਰੋਡ, ਬੰਦ ਸੂਆ ਰੋਡ, ਭਾਰੂ ਚੌਂਕ ਰੋਡ, ਕਚਹਿਰੀਆਂ ਰੋਡ, ਸਟੇਸ਼ਨ ਦੇ ਬਾਹਰ ਬੱਸ ਅੱਡਾ ਨਜ਼ਦੀਕ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਇਲਾਵਾ ਮੁਹੱਲਿਆਂ ਦੀਆਂ ਗਲੀਆਂ ਵਿਚ ਨਾਜਾਇਜ਼ ਵਧਾਈਆਂ ਜਾ ਰਹੀਆਂ ਥੜੀਆਂ ਕਾਰਨ ਸ਼ਹਿਰ ਦੀਆਂ ਸੜਕਾਂ ਸੁੰਗੜ ਗਈਆਂ ਹਨ। ਬੱਸ ਅੱਡੇ ਦੇ ਅੰਦਰ ਅਤੇ ਬਾਹਰ ਦੁਕਾਨਦਾਰਾਂ ਵਲੋਂ ਦਸ-ਦਸ ਫੁੱਟ ਜਗ੍ਹਾ ਰੋਕੀ ਹੋਈ ਹੈ। ਦਿਨੋਂ ਦਿਨ ਟ੍ਰੈਫ਼ਿਕ ਵੱਧ ਗਿਆ ਹੈ। ਬਾਹਰੋਂ ਆਉਣ ਵਾਲੇ ਗਾਹਕਾਂ ਲਈ ਸ਼ਹਿਰ ਅੰਦਰ ਆਪਣਾ ਵਹੀਕਲ ਖੜ੍ਹਾ ਕਰਨ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਅਤੇ ਅਕਸਰ ਹੀ ਵਾਹਨ ਖੜ੍ਹਾ ਕਰਨ ਨੂੰ ਲੈ ਕਿ ਲੜਾਈ ਝਗੜੇ ਹੁੰਦੇ ਦੇਖੇ ਜਾ ਸਕਦੇ ਹਨ। ਤਾਜ਼ਾ ਸਥਿਤੀ ਇਹ ਹੈ ਕਿ ਸ਼ਹਿਰ ਦੇ ਇਕ ਪਾਸੇ ਵਾਲੀ ਸਰਕੂਲਰ ਰੋਡ ਬੀਤੇ ਇਕ ਸਾਲ ਦੇ ਲਗਪਗ ਬੰਦ ਵਾਂਗ ਹੀ ਹੋਈ ਪਈ ਹੈ, ਕਿਉਂਕਿ ਉਸ ਪਾਸੇ ਭੱਠੀਵਾਲਾ ਮੋੜ ਤੋਂ ਲੰਬੀ ਫਾਟਕ ਤੱਕ ਸੀਵਰੇਜ ਦੀ ਪਾਈਪ ਆਉਣ ਦਾ ਕੰਮ ਬੜੀ ਹੀ ਧੀਮੀ ਚਾਲ ਨਾਲ ਚਲਦਾ ਰਿਹਾ , ਕੁਝ ਹੀ ਦਿਨਾਂ ਤੋਂ ਉਕਤ ਕਾਰਜ ਨੇਪਰੇ ਚਾੜ੍ਹਨ ਉਪਰੰਤ ਸੜਕ ਦਾ ਨਿਰਮਾਣ ਹੋ ਰਿਹਾ ਹੈ। ਸੁਭਾਵਿਕ ਹੈ ਕਿ ਸਾਰਾ ਟ੍ਰੈਫ਼ਿਕ ਇਕ ਪਾਸੇ ਅਤੇ ਸ਼ਹਿਰ ਅੰਦਰ ਜਮ੍ਹਾਂ ਹੋ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਅਕਸਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਆਮ ਲੋਕਾਂ ਲਈ ਆਵਾਜਾਵੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੰਦ ਕੀਤੇ ਜਾ ਰਹੇ ਰਸਤੇ ਦਾ ਬਦਲਵਾਂ ਰਸਤਾ ਦੇਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪ੍ਰੰਤੂ ਅਸਚਰਜ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵਲੋਂ ਬੀਤੇ ਇਕ ਸਾਲ ਦੇ ਲਗਪਗ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਦਲਵੇਂ ਰੂਪ ਵਿਚ ਸ਼ਹਿਰ ਅੰਦਰਲੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਨਹੀਂ ਗਿਆ ਅਤੇ ਆਮ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਆ ਰਹੇ ਹਨ। ਕੁਝ ਸਮਾਂ ਪਹਿਲਾਂ ਬੰਦ ਸੂਆ ਰੋਡ ’ਤੇ ਵਣ ਵਿਭਾਗ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਚਰਚਾ ਇਹ ਸੀ ਕਿ ਅਗਲੇ ਦਿਨ ਕਿਸੇ ਸਿਆਸੀ ਘੁਰਕੀ ਕਾਰਨ ਇਹ ਮੁਹਿੰਮ ਠੰਡੇ ਬਸਤੇ ਵਿਚ ਪਾ ਦਿੱਤੀ ਗਈ ਅਤੇ ਸੰਬੰਧਿਤ ਅਧਿਕਾਰੀ ਨੂੰ ਕਿਸੇ ਦੂਰ ਦੇ ਸਟੇਸ਼ਨ ਦਾ ਰਸਤਾ ਦਿਖਾ ਦਿੱਤਾ ਗਿਆ। ਆਮ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਨਾਜਾਇਜ਼ ਕਬਜ਼ੇ ਹਟਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ (ਨ) ਪਬਲਿਕ ਸਕੂਲ ਕੱਟਿਆਂਵਾਲੀ ਵਿਖੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ 9.43 ਲੱਖ ਮੀਟ੍ਰਿਕ ਟਨ ਤੋਂ ਵਧੇਰੇ ਝੋਨੇ ਦੀ ਆਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।