16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਮਾਤਾ ਰਾਜਿੰਦਰ ਕੌਰ ਬਰਾੜ ‘ਫੱਤਾਕੇਰਾ’ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੋਂ ਉੱਘੀਆਂ ਸਿਆਸੀ ਤੇ ਸਮਾਜਿਕ ਹਸਤੀਆਂ ਪੁੱਜੀਆਂ

ਮੰਡੀ ਕਿੱਲਿਆਂਵਾਲੀ, 15 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸੀਨੀਅਰ ਅਕਾਲੀ ਆਗੂ ਮਨਿੰਦਰਪਾਲ ਸਿੰਘ ‘ਮੀਨੂ ਬਰਾੜ’ ਦੀ 93 ਸਾਲਾ ਦਾਦੀ ਸਰਦਾਰਨੀ ਰਾਜਿੰਦਰ ਕੌਰ ਨਮਿੱਤ ਅੱਜ ਪਿੰਡ ਫੱਤਾਕੇਰਾ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਪੁੱਜੀਆਂ ਉਘੀਆਂ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਅਤੇ ਇਲਾਕਾ ਵਾਸੀਆਂ ਨੇ ਮਾਤਾ ਜੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।

ਅਜੀਤ ਡੈਸਕ 16-11-2026
ਮੰਡੀ ਕਿੱਲਿਆਂਵਾਲੀ, 15 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸੀਨੀਅਰ ਅਕਾਲੀ ਆਗੂ ਮਨਿੰਦਰਪਾਲ ਸਿੰਘ ‘ਮੀਨੂ ਬਰਾੜ’ ਦੀ 93 ਸਾਲਾ ਦਾਦੀ ਸਰਦਾਰਨੀ ਰਾਜਿੰਦਰ ਕੌਰ ਨਮਿੱਤ ਅੱਜ ਪਿੰਡ ਫੱਤਾਕੇਰਾ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਪੁੱਜੀਆਂ ਉਘੀਆਂ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਅਤੇ ਇਲਾਕਾ ਵਾਸੀਆਂ ਨੇ ਮਾਤਾ ਜੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਸਮਾਗਮ ਵਿਚ ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਅਤੇ ਉਨ੍ਹਾਂ ਦੀ ਧਰਮਪਤਨੀ ਕਾਂਤਾ ਚੌਟਾਲਾ, ਡੱਬਵਾਲੀ ਦੇ ਵਿਧਾਇਕ ਆਦਿੱਤਿਆ ਦੇਵੀਲਾਲ , ਸਾਦੁਲਸ਼ਹਿਰ (ਰਾਜਸਥਾਨ) ਦੇ ਵਿਧਾਇਕ ਗੁਰਬੀਰ ਸਿੰਘ ਬਰਾੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼੍ਰੋਮਣੀ ਅਕਾਲੀ ਦਲ ਦੀ ਪੀ.ਐਸ.ਸੀ. ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਵਣਵਾਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਸ਼ੋਕ ਸੁਨੇਹੇ ਲੈ ਕੇ ਪੁੱਜੇ। ਇਸ ਮੌਕੇ ਚੌਧਰੀ ਅਭੈ ਸਿੰਘ ਚੌਟਾਲਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਤਾ ਰਜਿੰਦਰ ਕੌਰ ਦਾ ਆਸ਼ੀਰਵਾਦ ਤੇ ਮਾਰਗਦਰਸ਼ਨ ਕਈ ਵਾਰ ਪ੍ਰਾਪਤ ਹੋਇਆ। ਅਕਾਲ ਚਲਾਣੇ ਤੋਂ ਪੰਜ ਦਿਨ ਪਹਿਲਾਂ ਵੀ ਉਨ੍ਹਾਂ ਫੱਤਾਕੇਰਾ ’ਚ ਮੀਨੂ ਬਰਾੜ ਨਾਲ ਮਾਤਾ ਜੀ ਦਾ ਹਾਲ-ਚਾਲ ਪੁੱਛਿਆ ਸੀ। ਉਨ੍ਹਾਂ ਮਾਤਾ ਜੀ ਦੇ ਮਜ਼ਬੂਤ ਹੌਂਸਲੇ ਤੇ ਲੰਮੇਰੀ ਉਮਰ ਵਿਚ ਵੀ ਤੰਦਰੁਸਤ ਜੀਵਨ ਦੀ ਸ਼ਲਾਘਾ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਆਪਣੀ ਭੂਆ ਮਾਤਾ ਰਜਿੰਦਰ ਕੌਰ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਮਿੱਡੂਖੇੜਾ ਦੇ ਕੁਲਾਰ ਖਾਨਦਾਨ ਦੇ ਨਾਲ-ਨਾਲ ਆਪਣੇ ਸਹੁਰੇ ਪਿੰਡ ਫੱਤਾਕੇਰਾ ਦੇ ਬਰਾੜ ਖਾਨਦਾਨ ਦੀ ਸ਼ਾਨ ਵਿਚ ਵੀ ਵੱਡਾ ਵਾਧਾ ਕੀਤਾ। ਜਥੇਦਾਰ ਅਵਤਾਰ ਸਿੰਘ ਵਣਵਾਲਾ ਨੇ ਮਾਤਾ ਰਜਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਾਤਾ ਜੀ ਦਾ ਲੰਮਾ ਜੀਵਨ ਸਾਦਗੀ ਅਤੇ ਹਲੀਮੀ ਸਦਕਾ ਤੰਦਰੁਸਤੀ ਨਾਲ ਜੁੜਿਆ ਰਿਹਾ। ਬਰਾੜ ਪਰਿਵਾਰ ਵਲੋਂ ਮਰਹੂਮ ਮਾਤਾ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਲਈ ਪੰਜ ਲੱਖ ਰੁਪਏ, ਗੁਰੂਸਰ ਦੇ ਸ਼ੈੱਡ ਲਈ 51 ਹਜ਼ਾਰ ਰੁਪਏ ਅਤੇ ਮੰਦਰ ਲਈ 31 ਹਜ਼ਾਰ ਰੁਪਏ ਭੇਟ ਕੀਤੇ ਗਏ। ਫੱਤਾਕੇਰਾ ਦੀ ਸਰਪੰਚ ਬੀਬੀ ਹਰਪ੍ਰੀਤ ਕੌਰ ਬਰਾੜ ਨੇ ਰਾਗੀ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਵਰਿੰਦਰ ਸਿਹਾਗ, ਪਵਨ ਬੇਣੀਵਾਲ, ਅਬੋਹਰ ਦੇ ਅਕਾਲੀ ਦਲ ਹਲਕਾ ਇੰਚਾਰਜ ਹੈਰੀ, ਹਰਤੇਜ ਸਿੰਘ ਭੁੱਲਰਵਾਲਾ, ਨਗਰ ਪ੍ਰੀਸ਼ਦ ਡੱਬਵਾਲੀ ਦੇ ਚੇਅਰਮੈਨ ਟੇਕ ਚੰਦ, ਜਜਪਾ ਦੇ ਕੌਮੀ ਸਕੱਤਰ ਸਰਬਜੀਤ ਸਿੰਘ ਮਸੀਤਾਂ, ਚੇਅਰਮੈਨ ਗੁਰਬਖਸ਼ੀਸ਼ ਸਿੰਘ ਵਿੱਕੀ ਮਿੱਡੂਖੇੜਾ, ਗੁਰਤੇਜ ਸਿੰਘ ਮਹਿਣਾ, ਸੁਖਵਿੰਦਰ ਕੁਲਾਰ ਲੋਹਗੜ੍ਹ, ਅਜੈਪਾਲ ਕੁਲਾਰ, ਗੀਕੂ ਚੇਅਰਮੈਨ, ਸੀਨੀਅਰ ਅਕਾਲੀ ਆਗੂ ਜਿੰਮੀ ਮਹਿਣਾ ਅਤੇ ਲਖਵੀਰ ਕੁਲਾਰ, ਯਾਦਵਿੰਦਰ ਸਿੰਘ ਯਾਦੀ, ਜਸਵੀਰ ਜੱਸਾ ਸਾਹੂਵਾਲਾ, ਮਨਦੀਪ ਬਰਾੜ ਭੀਟੀਵਾਲਾ, ਅਵਤਾਰ ਸਿੰਘ ਗੋਨਿਆਣਾ, ਬਲਕਾਰ ਸਿੰਘ ਗੋਨਿਆਣਾ, ਪਵਨਦੀਪ ਭੀਟੀਵਾਲਾ, ਰੰਮੀ ਕੁਲਾਰ, ਕੁਲਦੀਪਕ ਸਹਾਰਨ, ਅਜਨੀਸ਼ ਕੈਨੇਡੀ, ਰਾਮ ਸ਼ਰਨ ਚਾਵਲਾ, ਜਸਵਿੰਦਰ ਭਾਟੀ, ਰਣਜੀਤ ਸਿੰਘ ਫਤੂਹੀਵਾਲਾ, ਬੂਟਾ ਸਿੰਘ ਮਹਿਣਾ, ਹੈਪੀ ਕੁਲਾਰ, ਇਕਬਾਲ ਕੁਲਾਰ, ਜਗਮੀਤ ਚਹਿਲ, ਅਕਾਸ਼ਦੀਪ ਮਿੱਡੂਖੇੜਾ, ਟਿੰਮੀ ਕਲਸੀ, ਗੁਰਲਾਲ ਸਿੰਘ ਵੜਿੰਗ ਅਤੇ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਲੋਹਗੜ੍ਹ ਵੀ ਮੌਜੂਦ ਸਨ।
ਪਿਛਲੀ ਖ਼ਬਰ ਹਨੀ ਫੱਤਣਵਾਲਾ ਬੁੱਧ ਸਿੰਘ ਧਾਲੀਵਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਸ਼ਹਿਰ ’ਚੋਂ ਬਰਕੰਦੀ ਨੂੰ ਜਾਂਦੀ ਸੜਕ ’ਤੇ ਕੂੜਾ ਅਤੇ ਮੁਰਦਾ ਪਸ਼ੂ ਸੁੱਟਣ ਕਾਰਨ ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।