ਪੰਜਾਬ ਦੇ ਲੋਕ ਅਕਾਲੀ ਦਲ (ਬ) ਦੇ ਵਿਕਾਸ ਮਾਡਲ ਦੀ ਮੁੜ ਉਡੀਕ ’ਚ- ਜਿੰਮੀ ਮਹਿਣਾ
ਮੰਡੀ ਕਿੱਲਿਆਂਵਾਲੀ, 15 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸੀਨੀਅਰ ਅਕਾਲੀ ਆਗੂ ਅਤਿੰਦਰਪਾਲ ਸਿੰਘ ‘ਜਿੰਮੀ ਮਹਿਣਾ’ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਵੱਡੇ ਬਹੁਮਤ ਨਾਲ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਸਰਕਾਰ ਦੇ 10 ਸਾਲਾਂ ਦੇ ਰਾਜ ਦੌਰਾਨ ਹੋਏ ਬਹੁਪੱਖੀ ਵਿਕਾਸ ਮਾਡਲ ਦੀ ਮੁੜ ਉਡੀਕ ਕਰ ਰਹੇ ਹਨ।
ਅਜੀਤ ਡੈਸਕ
16-11-2026