ਮਾਨਸਾ, 19 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਆੜ੍ਹਤੀਆ ਦੀ ਆੜ੍ਹਤ ਢਾਈ ਫ਼ੀਸਦੀ ਕਰਨ ਤੋਂ ਇਲਾਵਾ ਈ.ਪੀ.ਐਫ. ਦਾ ਮਸਲਾ ਵੀ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ | ਇੱਥੇ ਬਿਆਨ ਜਾਰੀ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਕੇਂਦਰੀ ਫੂਡ ਸਪਲਾਈ ਮੰਤਰੀ ਵਲੋਂ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ, ਤਰੁਣ ਚੁੱਘ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ, ਸੁਨੀਲ ਜਾਖੜ ਪ੍ਰਧਾਨ ਭਾਜਪਾ ਪੰਜਾਬ ਅਤੇ ਦਿਆਲ ਦਾਸ ਸੋਢੀ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਉਕਤ ਮੰਗਾਂ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿੱਤਾ ਗਿਆ | ਸ੍ਰੀ ਬੱਬੀ ਜੋ ਵਫ਼ਦ 'ਚ ਸ਼ਾਮਿਲ ਸਨ, ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸੀਜ਼ਨ ਦੌਰਾਨ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਆੜ੍ਹਤੀਆ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਗੱਲੋਂ ਆਲੋਚਨਾ ਕੀਤੀ ਕਿ ਉਨ੍ਹਾਂ 2 ਸਾਲ ਪਹਿਲਾਂ ਵਾਅਦਾ ਕਰ ਕੇ ਪੂਰਾ ਨਹੀਂ ਕੀਤਾ | ਮੁੱਖ ਮੰਤਰੀ ਨੇ ਆੜ੍ਹਤੀਆਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਕੇਂਦਰ ਸਰਕਾਰ ਨੇ ਆੜ੍ਹਤੀਆਂ ਨੂੰ ਪੂਰੀ ਆੜ੍ਹਤ ਨਾ ਦਿੱਤੀ ਤਾਂ ਪੰਜਾਬ ਸਰਕਾਰ ਆਪਣੇ ਕੋਲੋਂ ਇਸ ਦੀ ਭਰਪਾਈ ਕਰੇਗੀ | ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦੀ ਇੱਕ ਆੜ੍ਹਤੀ ਫ਼ਰਮ ਵੱਲ ਕਿਸਾਨਾਂ ਅਤੇ ਆੜ੍ਹਤੀਆਂ ਦੀ ਮੂੰਗੀ ਦੀ ਫ਼ਸਲ ਦੀ ਪੇਮੈਂਟ ਲੈਣ ਸਬੰਧੀ ਜਲਦੀ ਹੀ ਪ੍ਰਸ਼ਾਸਨ ਨੂੰ ਮਿਲ ਕੇ ਮੰਗ ਕੀਤੀ ਜਾਵੇਗੀ ਕਿ ਉਕਤ ਫ਼ਰਮ ਤੋਂ ਰਕਮ ਵਾਪਸ ਦਿਵਾਈ ਜਾਵੇ | ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸੀਜ਼ਨ 'ਚ ਕਣਕ ਅਤੇ ਮੂੰਗੀ ਦੀ ਫ਼ਸਲ ਸਮੇਂ ਆੜ੍ਹਤੀਆਂ ਨੂੰ ਖ਼ੱਜਲ਼-ਖ਼ੁਆਰ ਹੋਣਾ ਪਵੇਗਾ | ਇਸ ਮੌਕੇ ਮੀਤ ਪ੍ਰਧਾਨ ਚੰਦਰ ਕਾਂਤ ਕੁੱਕੀ, ਰਮੇਸ਼ ਟੋਨੀ ਜਨਰਲ ਸਕੱਤਰ, ਖ਼ਜ਼ਾਨਚੀ ਰੌਸ਼ਨ ਲਾਲ, ਤਰਸੇਮ ਚੰਦ, ਰਾਕੇਸ਼ ਕਾਕੂ, ਜਨਕ ਰਾਜ ਅਨੂਪਗੜ੍ਹ, ਭੂਸ਼ਣ ਰੱਲਾ, ਰਮੇਸ਼ ਕੁਮਾਰ ਖੋਖਰ, ਅਮਰ ਨਾਥ, ਸਤੀਸ਼ ਗੋਬਿੰਦੀ, ਮਨੀ ਬਾਂਸਲ, ਪੂਰਨ ਚੰਦ ਬੀਰੋਕੇ, ਪ੍ਰੇਮ ਨੰਦਗੜ੍ਹ, ਰੋਹਿਤ ਮਾਖਾ, ਜਿੰਮੀ ਮਾਖਾ, ਸੁਰਿੰਦਰ ਕੁਮਾਰ, ਭੂਟੋ ਰਾਏਪੁਰ, ਬੱਬੂ ਰੜ੍ਹ ਵਾਲਾ, ਕਰਨੀ ਫੱਤਾ, ਪ੍ਰੇਮ ਨੰਦ ਲੱਲੂਆਣਾ ਆਦਿ ਹਾਜ਼ਰ ਸਨ |
ਆੜ੍ਹਤੀਆਂ ਦੀ ਆੜ੍ਹਤ ਜਲਦੀ ਹੀ ਢਾਈ ਫ਼ੀਸਦੀ ਹੋ ਜਾਵੇਗੀ-ਦਾਨੇਵਾਲੀਆ
ਅਜੀਤ ਡੈਸਕ
20-02-2026