21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਰੇਟਾ ਦੀ ਮੀਟਿੰਗ 'ਚ ਅਹਿਮ ਵਿਚਾਰਾਂ

ਅਜੀਤ ਡੈਸਕ 01-03-2026
ਬਰੇਟਾ, 28 ਫਰਵਰੀ (ਪਾਲ ਸਿੰਘ ਮੰਡੇਰ)- ਸਥਾਨਕ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸ੍ਰੀ ਦੁਰਗਾ ਮੰਦਿਰ ਧਰਮਸ਼ਾਲਾ ਵਿਖੇ ਪ੍ਰਧਾਨ ਮੇਲਾ ਸਿੰਘ ਮੰਡੇਰ, ਸਰਪ੍ਰਸਤ ਜਲਾਵਰ ਸਿੰਘ ਚਹਿਲ, ਕਾਰਜਕਾਰਨੀ ਮੈਂਬਰ ਰਾਜ ਕੁਮਾਰ ਦੀ ਪ੍ਰਧਾਨਗੀ ਵਿਚ ਹੋਈ | ਮੁੱਖ ਸਲਾਹਕਾਰ ਪਿ੍ੰਸੀਪਲ ਦਰਸ਼ਨ ਸਿੰਘ ਬਰੇਟਾ ਨੇ ਮੈਂਬਰਾਂ ਨੂੰ ਉਮਰ ਦੇ ਪਿਛਲੇ ਪਹਿਰੇ ਖ਼ੁਸ਼ ਰਹਿਣ ਦੇ ਮਨੋਵਿਗਿਆਨਕ ਨੁਕਤਿਆਂ 'ਤੇ ਤਫ਼ਸੀਲ ਨਾਲ ਸੰਵਾਦ ਰਚਾਇਆ | ਗੁਰਦੀਪ ਸਿੰਘ ਮੰਡੇਰ ਨੇ ਵਡੇਰੀ ਉਮਰੇ ਘੁੰਮਣ ਘੁਮਾਉਣ ਰਾਹੀਂ ਆਨੰਦ ਲੈਣ ਅਤੇ ਲੰਬੇ ਸਫ਼ਰ ਨੂੰ ਸੁਖਾਲਾ ਬਣਾਉਣ ਦੇ ਤਜਰਬੇ ਸਾਂਝੇ ਕੀਤੇ | ਦਸੌਂਧਾ ਸਿੰਘ ਬਹਾਦਰਪੁਰ ਨੇ ਐਸੋਸੀਏਸ਼ਨ ਵਲੋਂ ਕਾਰਜਸ਼ੀਲ ਰਹਿ ਕੇ ਸਮਾਜ ਭਲਾਈ ਦੇ ਕਾਰਜ ਕਰਨ ਵਾਲੇ ਪ੍ਰੋਜੈਕਟ ਚਲਾਉਣ ਦੀ ਗੱਲ ਸੁਝਾਈ | ਸੱਤ ਪ੍ਰਕਾਸ਼ ਸ਼ਰਮਾ, ਮਿਲਖਾ ਰਾਜ ਸ਼ਰਮਾ ਅਤੇ ਸਰਦੂਲ ਸਿੰਘ ਚਹਿਲ ਨੇ ਸਰਕਾਰ ਦੁਆਰਾ ਪੈਨਸ਼ਨਰਾਂ ਦਾ ਡੀ. ਏ. ਅਤੇ ਹੋਰ ਬਕਾਇਆ ਸਬੰਧੀ ਟਾਲਮਟੋਲ ਦੀ ਨੀਤੀ ਪ੍ਰਤੀ ਗ਼ੁੱਸਾ ਜ਼ਾਹਿਰ ਕੀਤਾ | ਆਗੂਆਂ ਨੇ ਸੀ. ਐਮ. ਓ. ਦਫ਼ਤਰ ਮਾਨਸਾ ਵਲੋਂ ਅੱਖਾਂ ਦੀਆਂ ਬਿਮਾਰੀਆਂ ਬਾਰੇ ਬਕਾਇਆ ਬਿੱਲਾਂ ਨੂੰ ਅੱਖਾਂ ਦਾ ਡਾਕਟਰ ਨਾ ਹੋਣ ਦਾ ਬਹਾਨਾ ਬਣਾ ਕੇ ਲੰਬੇ ਸਮੇਂ ਤੋਂ ਕਾਰਵਾਈ ਨਾ ਕਰਨ ਦੀ ਨਿਖੇਧੀ ਕੀਤੀ | ਸਰਕਾਰ ਵਲੋਂ ਪੈਨਸ਼ਨਰਾਂ ਨੂੰ ਆਨਲਾਈਨ ਕੇ. ਵਾਈ. ਸੀ. ਜਾਂ ਲਾਈਫ਼ ਸਰਟੀਫਿਕੇਟ ਸਬੰਧੀ ਭੇਜੇ ਜਾ ਰਹੇ ਸੁਨੇਹਿਆਂ ਦੇ ਭੰਬਲਭੂਸੇ ਨੂੰ ਦੂਰ ਕਰਨ ਸੰਬੰਧੀ ਵੀ ਸਰਕਾਰ ਨੂੰ ਅਪੀਲ ਕੀਤੀ ਗਈ | ਇਸ ਮੌਕੇ ਸ਼ਾਮ ਲਾਲ ਗਰਗ, ਹਰਿਕੇਸ਼ ਸ਼ਰਮਾ, ਜਰਨੈਲ ਸਿੰਘ ਬਰੇਟਾ, ਰਾਜਿੰਦਰ ਮਲੂਕਾ, ਰਘਵੀਰ ਗੁੱਡੂ, ਡਾ. ਭਵਾਨੀ ਗਰਗ, ਅਸ਼ੋਕ ਸ਼ਰਮਾ, ਕਿ੍ਸ਼ਨ ਗੋਇਲ, ਜਰਨੈਲ ਸਿੰਘ, ਲਾਲ ਸਿੰਘ, ਮੁਕੇਸ਼ ਕੁਮਾਰ, ਬਲਵੀਰ ਸਿੰਘ, ਕਰਮਜੀਤ ਸਿੰਘ, ਮਹਿੰਦਰ ਸਿੰਘ, ਖੇਮ ਚੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਿੱਲੀ ਦੇ ਜੰਤਰ ਮੰਤਰ ਤੇ ਸੱਚਾਈ ਦੀ ਜਿੱਤ ਰੈਲੀ ਅੱਜ- ਚੇਅਰਮੈਨ ਬੱਲੀ <br/> ਅਗਲੀ ਖ਼ਬਰ ਜੁਝਾਰੂ ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਵਲੋਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।