14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ 'ਸਿੰਗਲ ਵਿੰਡੋ' ਵਿਦਿਆਰਥੀ ਸਹੂਲਤ ਕੇਂਦਰ ਦੀ ਸ਼ੁਰੂਆਤ

ਅਜੀਤ ਡੈਸਕ 03-03-2026
ਬੁਢਲਾਡਾ, 2 ਮਾਰਚ (ਸਵਰਨ ਸਿੰਘ ਰਾਹੀ)- ਗੁਰੂ ਨਾਨਕ ਕਾਲਜ ਬੁਢਲਾਡਾ ਵਲੋਂ ਵਿਦਿਆਰਥੀ ਪੱਖੀ ਪਹਿਲਕਦਮੀ ਕਰਦਿਆਂ ਕਾਲਜ ਕੈਂਪਸ 'ਚ ਸਿੰਗਲ ਵਿੰਡੋ 'ਵਿਦਿਆਰਥੀ ਸੁਵਿਧਾ ਕੇਂਦਰ' ਦੀ ਸ਼ੁਰੂਆਤ ਕੀਤੀ ਗਈ ਹੈ | ਮੁੱਖ ਮਹਿਮਾਨ ਡੀ. ਐਸ. ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਦੌਰ 'ਚ ਅਜਿਹੀਆਂ ਪਹਿਲਕਦਮੀਆਂ ਸਮੇਂ ਦੀ ਵੱਡੀ ਲੋੜ ਹੈ ਅਤੇ ਇਸ ਖੇਤਰ ਦੇ ਵਿਦਿਆਰਥੀਆਂ ਲਈ ਅਜਿਹੀ ਸੁਵਿਧਾ ਦੇਣਾ ਸ਼ਲਾਘਾਯੋਗ ਕਾਰਜ ਹੈ | ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੇ ਪੁਰਾਣੇ ਅਕਾਦਮਿਕ ਰਿਕਾਰਡ, ਨਤੀਜਿਆਂ ਦੀਆਂ ਦਰੁਸਤੀਆਂ ਜਾਂ ਡਿਗਰੀਆਂ/ਡੀ.ਐਮ.ਸੀ. ਸਬੰਧੀ ਜਾਣਕਾਰੀ ਲੈਣ ਲਈ ਯੂਨੀਵਰਸਿਟੀ ਦੇ ਵੱਖ-ਵੱਖ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ ਅਤੇ ਉਨ੍ਹਾਂ ਨੂੰ ਅਜਿਹੀ ਖੱਜਲ-ਖੁਆਰੀ ਤੋਂ ਬਚਾਉਣ ਲਈ ਕਾਲਜ ਵਿਖੇ 'ਸਿੰਗਲ ਵਿੰਡੋ' ਪ੍ਰਣਾਲੀ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਮੌਜੂਦਾ ਜਾਂ ਪੁਰਾਣਾ ਵਿਦਿਆਰਥੀ ਆਪਣੀ ਕਿਸੇ ਵੀ ਪ੍ਰਬੰਧਕੀ ਮੁਸ਼ਕਿਲ ਲਈ ਸਿੱਧਾ ਇਸ ਕੇਂਦਰ ਵਿਚ ਪਹੁੰਚ ਕਰ ਆਪਣੀ ਕਿਸੇ ਵੀ ਮੁਸ਼ਕਿਲ ਤੋਂ ਨਿਜਾਤ ਪਾ ਸਕਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀ ਦੇ ਨਤੀਜੇ 'ਚ ਕੋਈ ਦੇਰੀ ਵਰਗੀਆਂ ਸਮੱਸਿਆਵਾਂ ਹਨ ਤਾਂ ਵਿਦਿਆਰਥੀ ਸੁਵਿਧਾ ਕੇਂਦਰ ਦੇ ਕਰਮਚਾਰੀ ਯੂਨੀਵਰਸਿਟੀ ਪੱਧਰ 'ਤੇ ਤਾਲਮੇਲ ਕਰ ਕੇ ਇਸ ਦਾ ਹੱਲ ਕਰਵਾਉਣਗੇ | ਇਸ ਮੌਕੇ ਉਪ ਪਿ੍ੰਸੀਪਲ ਡਾ. ਰੇਖਾ ਕਾਲੜਾ ਤੋਂ ਇਲਾਵਾ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਬੁਢਲਾਡਾ ਸਟੇਡੀਅਮ ਵਿਖੇ 16.80 ਲੱਖ ਦੀ ਲਾਗਤ ਨਾਲ ਤਿਆਰ ਹੋਵੇਗਾ 'ਸਿੰਡਰ ਅਥਲੈਟਿਕ ਟਰੈਕ' ਅਗਲੀ ਖ਼ਬਰ ਪਿਉ-ਪੁੱਤ ਦੀ ਜੋੜੀ ਨੇ ਪੰਜਾਬ 'ਚੋਂ ਸੋਨੇ ਤੇ ਚਾਂਦੀ ਦੇ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।