ਬਰੇਟਾ, 30 ਅਪ੍ਰੈਲ (ਜੀਵਨ ਸ਼ਰਮਾ)-ਬੀਤੇ ਦਿਨੀਂ ਆਸਰਾ ਇੰਟਰਨੈਸ਼ਨਲ ਸਕੂਲ ਚੰਨੋ ਵਿਖੇ ਹੋਈ ਚੌਥੀਆਂ ਵਾਈ.ਐਸ.ਪੀ.ਏ. ਪੰਜਾਬ ਰਾਜ ਖੇਡਾਂ 2026 'ਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੇ ਲਗਭਗ 30 ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਭਾਗ ਲਿਆ | ਪਿ੍ੰਸੀਪਲ ਸੰਤੋਖ ਕੁਮਾਰ ਨੇ ਦੱਸਿਆ ਕਿ ਅੰਡਰ-10 ਉਮਰ ਵਰਗ 'ਚ ਨੂਰਪ੍ਰੀਤ ਕੌਰ ਨੇ 100 ਮੀਟਰ ਦੌੜ 'ਚ ਚਾਂਦੀ ਦਾ ਤਗਮਾ ਅਤੇ ਉਦੇਵੀਰ ਸਿੰਘ ਤੇ ਹਰਫਤਿਹ ਸਿੰਘ ਨੇ ਲੰਬੀ ਛਾਲ 'ਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ | ਅੰਡਰ-12 ਉਮਰ ਵਰਗ 'ਚ ਗੁਰਸੇਵਕ ਸਿੰਘ, ਅਭਿਜੋਤ ਕੌਰ, ਹਰਲੀਨ ਕੌਰ, ਗੁਰਕੀਰਤ ਕੌਰ ਤੇ ਸੁਖਮਨ ਸਿੰਘ ਨੇ 100 ਅਤੇ 200 ਮੀਟਰ ਦੌੜ 'ਚ ਪਹਿਲਾ ਸਥਾਨ ਅਤੇ ਅੰਡਰ14 ਉਮਰ ਵਰਗ 'ਚ ਖੁਸ਼ਪ੍ਰੀਤ ਕੌਰ, ਗੁਰਲੀਨ ਕੌਰ, ਮਨੀ ਸਿੰਘ ਤੇ ਗੋਲਡੀ ਸਿੰਘ ਨੇ ਲੰਬੀ ਛਾਲ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਅੰਡਰ-17 ਉਮਰ ਵਰਗ 'ਚ ਮਹਿਕਜੋਤ ਕੌਰ, ਹਰਮਨਜੋਤ ਕੌਰ, ਖੁਸ਼ਪ੍ਰੀਤ ਕੌਰ, ਹੁਸਨਪ੍ਰੀਤ ਕੌਰ, ਭੁਪਿੰਦਰ ਸਿੰਘ, ਗੁਰਮਾਨ ਸਿੰਘ, ਏਕਮਪ੍ਰੀਤ ਸਿੰਘ ਤੇ ਬਿੱਟੂ ਸਿੰਘ ਰੈਸਲਿੰਗ, 400 ਮੀਟਰ ਦੌੜ, ਗੋਲਾ ਸੁੱਟਣਾ ਅਤੇ ਡਿਸਕ ਥਰੋਅ 'ਚ ਪਹਿਲੇ ਸਥਾਨ 'ਤੇ ਰਹੇ | ਅੰਡਰ-19 'ਚ ਕਰਾਟੇ, 100 ਤੇ 200 ਮੀਟਰ ਦੌੜ 'ਚ ਮਹਿਕਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਸਿਮਰਤ ਕੌਰ ਅਤੇ ਅੰਸ਼ਿਕਾ ਪਹਿਲੇ ਸਥਾਨ 'ਤੇ ਕਾਬਜ਼ ਰਹੇ | ਅੰਡਰ-14 ਵਰਗ ਦੇ ਚਰਨਜੀਤ ਸਿੰਘ, ਮਾਨਇੰਦਰ ਸਿੰਘ, ਸ਼ਗਨਦੀਪ ਸਿੰਘ ਅਤੇ ਜੈਸਮੀਨ ਕੌਰ ਨੇ ਖੇਡਾਂ 'ਚ ਵਧੀਆ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਨੇ ਡੀ.ਪੀ. ਅਮਰਜੀਤ ਸਿੰਘ, ਅਧਿਆਪਕ ਰੀਤੂ ਕੌਰ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਲਜੀਤ ਕੁਮਾਰ, ਗਗਨਦੀਪ ਕੌਰ, ਵੀਨਾ ਕੌਰ, ਕਮਲਾ ਰਾਣੀ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |