ਮਾਨਸਾ, 11 ਮਈ (ਸ. ਰਿ.)- ਥਾਣਾ ਬਰੇਟਾ ਪੁਲਿਸ ਨੇ ਘਰ 'ਚੋਂ ਗਹਿਣੇ ਤੇ ਨਕਦੀ ਚੋਰੀ ਕਰਨ ਵਾਲੇ ਅਣਪਛਾਤਿਆਂ ਖਿਲਾਫ ਕਾਰਵਾਈ ਕੀਤੀ ਹੈ | ਰਿੰਕੂ ਸਿੰਘ ਵਾਸੀ ਸ਼ੇਖ਼ੂਪੁਰ ਖੁਡਾਲ ਨੇ ਪੁਲਿਸ ਨੂੰ ਲਿਖਾਈ ਰਿਪੋਰਟ 'ਚ ਦੱਸਿਆ ਕਿ ਉਸ ਨੇ ਘਰ ਆ ਕੇ ਵੇਖਿਆ ਤਾਂ ਕਮਰੇ ਅਤੇ ਸਟੋਰ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਅਲਮਾਰੀ ਦੇ ਲਾਕਰ 'ਚ ਗਹਿਣੇ ਅਤੇ 5000 ਰੁਪਏ ਨਕਦੀ ਗ਼ਾਇਬ ਸੀ | ਚੋਰੀ ਹੋਏ ਸਮਾਨ ਦੀ ਕੁੱਲ ਕੀਮਤ ਕਰੀਬ 1 ਲੱਖ 36 ਹਜ਼ਾਰ ਰੁਪਏ ਬਣਦੀ ਹੈ | ਪੁਲਿਸ ਨੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ |