22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮਾਨਸਾ ਪੁਲਿਸ ਵਲੋਂ 48 ਗ੍ਰਾਮ ਹੈਰੋਇਨ ਤੇ 40 ਲੀਟਰ ਲਾਹਣ ਬਰਾਮਦ

ਅਜੀਤ ਡੈਸਕ 14-05-2026
ਮਾਨਸਾ, 13 ਮਈ (ਸ.ਰਿ.)- ਜ਼ਿਲ੍ਹਾ ਪੁਲਿਸ ਮਾਨਸਾ ਨੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ 'ਚ 3 ਮੁਕੱਦਮੇ ਦਰਜ ਕਰ ਕੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਸ਼ਹਿਰੀ ਪੁਲਿਸ ਨੇ ਗੁਰਪ੍ਰੀਤ ਕੌਰ ਵਾਸੀ ਤਾਮਕੋਟ ਤੋਂ 40 ਲੀਟਰ ਲਾਹਣ, ਭੀਖੀ ਪੁਲਿਸ ਨੇ ਸੁਮਨਜੀਤ ਵਾਸੀ ਪੀਰਾ ਵਾਲੀ ਪੱਕਾ ਪਤਾ ਹਿਸਾਰ ਹਾਲ ਆਹਲੂਪੁਰ (ਸਰਦੂਲਗੜ੍ਹ) ਤੋਂ 40 ਗ੍ਰਾਮ ਹੈਰੋਇਨ ਅਤੇ ਝੁਨੀਰ ਦੀ ਪੁਲਿਸ ਟੀਮ ਨੇ ਭਗਵਾਨ ਸਿੰਘ ਉਰਫ਼ ਭਾਨਾ, ਤਰਸੇਮ ਸਿੰਘ ਉਰਫ਼ ਬਿੱਟੂ ਤੇ ਅਮਨਦੀਪ ਸਿੰਘ ਉਰਫ਼ ਪੈਟਰੋਲ ਵਾਸੀ ਫ਼ਤਿਹਪੁਰ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਵੱਖ-ਵੱਖ ਥਾਣਿਆਂ ਵਿਚ ਤਫ਼ਤੀਸ਼ ਅਮਲ 'ਚ ਲਿਆਂਦੀ ਹੈ |
ਪਿਛਲੀ ਖ਼ਬਰ ਸੀ.ਬੀ.ਐਸ.ਈ. ਦੇ 12ਵੀਂ ਦੇ ਨਤੀਜੇ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ਼ਹੀਦ ਨੰਦ ਸਿੰਘ ਕਾਲਜ ਵਿਖੇ ਤਕਨਾਲੋਜੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।