07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨੈਤਿਕ ਤੇ ਧਾਰਮਿਕ ਪ੍ਰੀਖਿਆ 'ਚ ਅੱਵਲ ਅਕਾਲ ਅਕੈਡਮੀ ਚੱਕ ਭਾਈਕੇ ਦੇ ਵਿਦਿਆਰਥੀਆਂ <br/>

ਅਜੀਤ ਡੈਸਕ 15-05-2026
ਬੁਢਲਾਡਾ, 14 ਮਈ (ਸਵਰਨ ਸਿੰਘ ਰਾਹੀ)- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲੰਘੇ ਅਕਤੂਬਰ ਮਹੀਨੇ ਲਈ ਗਈ ਨੈਤਿਕ ਅਤੇ ਧਾਰਮਿਕ ਪ੍ਰੀਖਿਆ ਵਿਚੋਂ ਸਫਲ ਅਕਾਲ ਅਕੈਡਮੀ ਚੱਕ ਭਾਈਕੇ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਵੰਡੇ ਗਏ | ਸਰਕਲ ਇੰਚਾਰਜ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੈਤਿਕ ਤੇ ਧਾਰਮਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣ ਲਈ ਅਤੇ ਉਨ੍ਹਾਂ 'ਚ ਚੰਗੇ ਸੰਸਕਾਰ ਪੈਦਾ ਕਰਨ ਲਈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਹਰ ਸਾਲ ਅਕਤੂਬਰ ਮਹੀਨੇ ਨੈਤਿਕ ਅਤੇ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਜਿਸ 'ਚੋਂ ਸਫਲ ਬੱਚਿਆਂ ਨੂੰ ਨਗਦ ਇਨਾਮ, ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਲਈ ਗਈ ਇਸ ਪ੍ਰੀਖਿਆ ਚ ਅਕਾਲ ਅਕੈਡਮੀ ਚੱਕ ਭਾਈਕੇ ਦੇ ਬੱਚਿਆਂ ਨੇ ਸਭ ਤੋਂ ਵੱਧ ਇਨਾਮ ਜਿੱਤ ਕੇ ਬਲਾਕ ਬੁਢਲਾਡਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅਕਤੂਬਰ 2026 ਵਿਚ ਹੋਣ ਵਾਲੀ ਨੈਤਿਕ ਪ੍ਰੀਖਿਆ ਲਈ ਫਾਰਮ ਭਰੇ ਜਾ ਰਹੇ ਹਨ | ਇਸ ਮੌਕੇ ਸਕੂਲ ਪਿ੍ੰਸੀਪਲ, ਸਟਾਫ਼ ਮੈਂਬਰ ਤੋਂ ਇਲਾਵਾ ਸੰਸਥਾ ਦੇ ਆਗੂ ਬਲਬੀਰ ਸਿੰਘ ਕੈਂਥ ਅਤੇ ਮਿੱਠੂ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ (ਧਨੇਰ) ਵਲੋਂ ਚੰਡੀਗੜ੍ਹ 'ਚ ਰੋਸ ਪ੍ਰਦਰਸ਼ਨ ਅੱਜ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਵਿਦਿਆਰਥਣ ਗੁਰਲੀਨ ਕੌਰ ਦਾ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।