06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮਨੂ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ

ਅਜੀਤ ਡੈਸਕ 15-05-2026
ਬੁਢਲਾਡਾ, 14 ਮਈ (ਸੁਨੀਲ ਮਨਚੰਦਾ)- ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਸਥਾਨਕ ਮਨੂ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਉਮੇਸ਼ ਗਰਗ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ-ਵੱਖ ਗਰੁੱਪਾਂ 'ਚ ਉੱਚ ਅੰਕ ਹਾਸਲ ਕਰ ਕੇ ਜ਼ਿਲੇ੍ਹ 'ਚ ਵੱਖਰੀ ਪਛਾਣ ਬਣਾਈ ਹੈ | ਉਨ੍ਹਾਂ ਦੱਸਿਆ ਕਿ ਕਾਮਰਸ ਗਰੁੱਪ 'ਚ ਅਲੀਸ਼ਾ ਜੈਨ ਨੇ 96 ਪ੍ਰਤੀਸ਼ਤ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਆਰਟਸ ਗਰੁੱਪ ਦੀ ਨਿਸ਼ਠਾ ਨੇ 95.6 ਅਤੇ ਕਾਮਰਸ ਗਰੁੱਪ ਦੇ ਹਰਵਿੰਦਰ ਸਿੰਘ ਨੇ 94.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ | ਇਸ ਤੋਂ ਇਲਾਵਾ ਆਯੁਸ਼ ਗਰਗ ਨੇ 94, ਖਿਆਤੀ ਗਰਗ ਨੇ 93.8, ਦਿਕਸ਼ਾ ਜੈਨ ਨੇ 93.2, ਅਕਸ਼ਰਾ ਨੇ 93, ਰਮਨਦੀਪ ਕੌਰ ਨੇ 92.4, ਇਸ਼ੀਕਾ ਨੇ 91.8, ਜੰਨਤ ਗਰਗ ਨੇ 91.8, ਅਕਸ਼ਿਤਾ ਨੇ 91.4, ਭੂਮੀ ਨੇ 91.2, ਓਜੈਸਵੀ ਨੇ 91 ਅਤੇ ਜੈਸਿਕਾ ਅਗਰਵਾਲ ਨੇ 90 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ | ਉਨ੍ਹਾਂ ਦੱਸਿਆ ਕਿ 15 ਵਿਦਿਆਰਥੀਆਂ ਨੇ 90 ਤੋਂ 100, 49 ਨੇ 80 ਤੋਂ 89 ਅਤੇ 48 ਵਿਦਿਆਰਥੀਆਂ ਨੇ 70 ਤੋਂ 79 ਪ੍ਰਤੀਸ਼ਤ ਅੰਕ ਹਾਸਲ ਕਰ ਕੇ ਸ਼ਾਨਦਾਰ ਨਤੀਜੇ ਦਿੱਤੇ | ਵਿਦਿਆਰਥੀਆਂ ਨੇ ਅਕਾਊਾਟੈਂਸੀ, ਪੰਜਾਬੀ, ਮਿਊਜ਼ਿਕ, ਪੇਂਟਿੰਗ 'ਚੋਂ 100 'ਚੋਂ 100 ਅੰਕ ਪ੍ਰਾਪਤ ਕਰ ਕੇ ਇਤਿਹਾਸ ਰਚਿਆ ਨਾਲ ਹੀ ਕੈਮਿਸਟਰੀ, ਬਾਇਉਲੋਜੀ ਅਤੇ ਗਣਿਤ ਵਰਗੇ ਵਿਸ਼ਿਆਂ 'ਚ ਵੀ ਉੱਚ ਅੰਕ ਪ੍ਰਾਪਤ ਕੀਤੇ | ਸਕੂਲ ਦੇ ਚੇਅਰਮੈਨ ਭਾਰਤ ਭੂਸ਼ਣ ਗੁਪਤਾ ਅਤੇ ਡਾਇਰੈਕਟਰ ਮਨੂ ਗੁਪਤਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ |
ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ
ਭੀਖੀ, (ਬਲਕਾਰ ਸਿੰਘ ਸਹੋਤਾ)- ਸੀ. ਬੀ. ਐਸ. ਈ. ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐਸ.ਈ.) ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਆਰਟਸ ਗਰੁੱਪ 'ਚੋਂ ਪੁਨੀਤ ਕੌਰ ਨੇ 96.2 ਪ੍ਰਤੀਸ਼ਤ, ਕਾਮਰਸ ਗਰੁੱਪ 'ਚ ਮਹਿਕਪ੍ਰੀਤ ਕੌਰ ਤੇ ਰਤਨਪ੍ਰੀਤ ਕੌਰ ਨੇ 94.6 ਅਤੇ ਸਾਇੰਸ ਗਰੁੱਪ 'ਚ ਖੁਸ਼ਬੂ ਤੇ ਇਸ਼ਮੀਤ ਧਾਲੀਵਾਲ ਨੇ 89.6 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਗਿਆਨ ਸਾਗਰ ਸਕੂਲ ਕਾਹਨਗੜ੍ਹ
ਬਰੇਟਾ, (ਜੀਵਨ ਸ਼ਰਮਾ)- ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ 12ਵੀਂ ਕਲਾਸ ਦੇ ਨਤੀਜਿਆਂ 'ਚ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕੁੱਲ 16 ਵਿਦਿਆਰਥੀਆਂ 'ਚੋਂ 11 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ 3 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਨਮਨਪ੍ਰੀਤ ਕੌਰ ਨੇ 97.8, ਕਿਰਨਦੀਪ ਕੌਰ ਨੇ 91 ਅਤੇ ਜਸਪ੍ਰੀਤ ਕੌਰ ਨੇ 84.6 ਪ੍ਰਤੀਸ਼ਤ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਨਮਨਪ੍ਰੀਤ ਨੇ ਆਰਟਸ ਗਰੁੱਪ 'ਚ ਜ਼ਿਲੇ੍ਹ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ | ਸਕੂਲ ਚੇਅਰਮੈਨ ਰਾਮਪਾਲ ਸਿੰਘ ਸੇਖੋਂ ਅਤੇ ਪਿ੍ੰਸੀਪਲ ਭਾਰਤ ਦੀਪ ਗਰਗ ਨੇ ਚੰਗੇ ਅੰਕ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਪੁਲਿਸ ਵਿਭਾਗ ਤੇ ਗ੍ਰਾਮ ਪੰਚਾਇਤ ਦਾ ਲਾਲ ਲਕੀਰ ਵਾਲੀ ਜਗ੍ਹਾ ਦਾ ਵਿਵਾਦ ਖ਼ਤਮ ਅਗਲੀ ਖ਼ਬਰ ਡੀ.ਏ.ਵੀ. ਸਕੂਲ 'ਚ ਨਿੱਜੀ ਸਫ਼ਾਈ ਤੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।