28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸੀ.ਪੀ.ਆਈ. (ਐਮ.) ਵਲੋਂ 3 ਉਮੀਦਵਾਰਾਂ ਨੂੰ ਸਮਰਥਨ <br/>

ਅਜੀਤ ਡੈਸਕ 20-05-2026
ਮਾਨਸਾ, 19 ਮਈ (ਵਿ.ਪ੍ਰਤੀ.)- ਸੀ.ਪੀ.ਆਈ. (ਐਮ.) ਸ਼ਹਿਰੀ ਕਮੇਟੀ ਮਾਨਸਾ ਦੀ ਮੀਟਿੰਗ ਇੱਥੇ ਕਾ. ਸੀਤਾ ਰਾਮ ਗੋਇਲ ਦੀ ਅਗਵਾਈ ਹੇਠ ਹੋਈ | ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਸ਼ਹਿਰ ਦੇ 3 ਵਾਰਡਾਂ ਤੋਂ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ | ਆਜ਼ਾਦ ਉਮੀਦਵਾਰਾਂ 'ਚ ਵਾਰਡ ਨੰ. 13 ਦੀ ਕਿਰਨਾ ਰਾਣੀ ਪਤਨੀ ਕਾ. ਕਿ੍ਸ਼ਨ ਚੌਹਾਨ, ਵਾਰਡ ਨੰ. 18 ਦੇ ਅਰਪਿਤ ਚੌਧਰੀ ਅਤੇ ਵਾਰਡ ਨੰ. 24 ਦੇ ਵਿਨੋਦ ਕੁਮਾਰ ਭੰਮਾ ਆਜ਼ਾਦ ਸ਼ਾਮਿਲ ਹਨ | ਕਾ. ਗੋਇਲ ਨੇ ਦੱਸਿਆ ਕਿ ਕਿਸਾਨਾਂ ਵਲੋਂ 29 ਜੁਲਾਈ ਨੂੰ ਜਲੰਧਰ ਵਿਖੇ ਹੋ ਰਹੀ ਸੂਬਾਈ ਰੈਲੀ 'ਚ ਜ਼ਿਲੇ੍ਹ ਦੇ ਸਾਥੀ ਵੱਡੀ ਗਿਣਤੀ 'ਚ ਸ਼ਾਮਲ ਹੋਣਗੇ | ਇਸ ਦੌਰਾਨ ਕਾ. ਸੀਤਾ ਰਾਮ ਗੋਇਲ ਨੂੰ ਸਰਬਸੰਮਤੀ ਨਾਲ ਸ਼ਹਿਰੀ ਕਮੇਟੀ ਮਾਨਸਾ ਦਾ ਕਾਰਜਕਾਰੀ ਸਕੱਤਰ ਚੁਣਿਆ ਗਿਆ | ਅਮਰਜੀਤ ਸਿੰਘ ਸਿੱਧੂ, ਸੁਰੇਸ਼ ਕੁਮਾਰ ਮਾਨਸਾ, ਅਮਨਦੀਪ ਸਿੰਘ ਬਿੱਟੂ, ਬੀਰਬਲ ਸਿੰਘ ਚੌਹਾਨ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਉਪਰੋਕਤ ਤਿੰਨਾਂ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਕੌਂਸਲ ਮਾਨਸਾ 'ਚ ਭੇਜਿਆ ਜਾਵੇ |

ਪਿਛਲੀ ਖ਼ਬਰ ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ 'ਚ 120 ਉਮੀਦਵਾਰ ਚੋਣ ਮੈਦਾਨ 'ਚ <br/> ਅਗਲੀ ਖ਼ਬਰ ਬਰੇਟਾ ਨਗਰ ਕੌਂਸਲ ਚੋਣਾਂ 'ਚ 16 ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।